ਪਟਿਆਲਾ, ਪੰਜਾਬੀ ਜਾਗਰਣ ਟੀਮ : ਜ਼ਿਲੇ ਵਿਚ 137 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦਕਿ 8 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ਵਿਚ ਪ੍ਰਾਪਤ 1600 ਦੇ ਕਰੀਬ ਰਿਪੋਰਟਾਂ 'ਚੋਂ 137 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤਰ੍ਹਾਂ ਹੁਣ ਜ਼ਿਲੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 3637 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਅੱਜ ਜ਼ਿਲੇ ਦੇ 93 ਹੋਰ ਮਰੀਜ਼ਾਂ ਨੇ ਕੋਰੋਨਾ ਦੀ ਲਾਗ ਤੋਂ ਠੀਕ ਹੋ ਗਏ ਹਨ। ਹੁਣ ਤਕ ਜ਼ਿਲੇ ਵਿੱਚ 75 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਜਦਕਿ 2270 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਦੇ 1292 ਲੋਕ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋਣ ਕਾਰਨ ਜ਼ੇਰੇ ਇਲਾਜ਼ ਹਨ।

ਪਾਜ਼ੇਟਿਵ ਆਏ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 76 ਪਟਿਆਲਾ ਸ਼ਹਿਰ, 22 ਰਾਜਪੁਰਾ, 11 ਨਾਭਾ, 06 ਸਮਾਣਾ ਅਤੇ 22 ਵੱਖ-ਵੱਖ ਪਿੰਡਾਂ ਦੇ ਮਰੀਜ਼ ਸ਼ਾਮਲ ਹਨ। ਇਨ੍ਹਾਂ ਵਿੱਚੋਂ 51 ਲੋਕਾਂ ਨੂੰ ਲਾਗ ਵਾਲੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਕਾਰਨ ਕੋਰੋਨਾ ਵਾਇਰਸ ਹੋਇਆ ਹੈ। 82 ਕੰਟੈਨਮੈਂਟ ਜੋਨ ਅਤੇ ਓਪੀਡੀ ਵਿਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਦੇ ਲੱਛਣਾਂ ਵਾਲੇ ਮਰੀਜ਼ ਹਨ, ਜਦਕਿ ਤਿੰਨ ਬਾਹਰੀ ਸੂਬਿਆਂ ਤੋਂ ਆਏ ਹਨ ਅਤੇ ਇਕ ਵਿਦੇਸ਼ ਤੋਂ ਆਏ ਵਿਅਕਤੀ ਨੂੰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਅੱਜ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਵਿੱਚ ਚਾਰ ਗਰਭਵਤੀ ਮਾਂਵਾ, ਤਿੰਨ ਪੁਲਿਸ ਕਰਮਚਾਰੀ ਅਤੇ ਇਕ ਸਿਹਤ ਕਰਮੀ ਵੀ ਸ਼ਾਮਲ ਹਨ।

Posted By: Sunil Thapa