ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਸੋਮਵਾਰ ਨੂੰ ਜ਼ਿਲ੍ਹੇ ਅੰਦਰ 291 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 7 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 4106 ਵਿਅਕਤੀਆਂ ਨੇ ਕੋਵਿਡ ਵੈਕਸੀਨ ਲਗਵਾਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿਚ ਪ੍ਰਰਾਪਤ 3206 ਦੇ ਕਰੀਬ ਰਿਪੋਰਟਾਂ ਵਿਚੋਂ 291 ਜਣੇ ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 27,731 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 343 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਕੁੱਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ 24,176 ਹੋ ਗਈ ਹੈ। ਜ਼ਿਲ੍ਹੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2879 ਹੈ। ਸੱਤ ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 681 ਹੋ ਗਈ ਹੈ। ਇਨ੍ਹਾਂ ਵਿਚੋਂ ਆਡਿਟ ਦੌਰਾਨ ਪੰਜ ਮੌਤਾਂ ਨਾਨ-ਕੋਵਿਡ ਪਾਈਆਂ ਗਈਆਂ ਹਨ।

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 291 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 173, ਨਾਭਾ ਤੋਂ 20, ਰਾਜਪੁਰਾ ਤੋਂ 23, ਸਮਾਣਾ ਤੋਂ 15, ਬਲਾਕ ਭਾਦਸੋਂ ਤੋਂ 19, ਬਲਾਕ ਕੌਲੀ ਤੋਂ 06, ਬਲਾਕ ਕਾਲੋਮਾਜਰਾ ਤੋਂ 10, ਬਲਾਕ ਸ਼ੁਤਰਾਣਾ ਤੋਂ 13, ਬਲਾਕ ਹਰਪਾਲਪੁਰ ਤੋਂ 04, ਬਲਾਕ ਦੁਧਣਸਾਧਾਂ ਤੋਂ 08 ਕੇਸ ਰਿਪੋਰਟ ਹੋਏ ਹਨ।

ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਸੋਮਵਾਰ ਨੂੰ ਜ਼ਿਲ੍ਹੇ ਵਿਚ ਕੁੱਲ 4106 ਨਾਗਰਿਕਾਂ ਦੇ ਕੋਵਿਡ ਵੈਕਸੀਨ ਲਾਈ ਗਈ ਹੈ। ਜ਼ਿਲ੍ਹੇ ਵਿਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 1 ਲੱਖ 64 ਹਜ਼ਾਰ 710 ਹੋ ਗਈ ਹੈ। ਜ਼ਿਲ੍ਹੇ ਵਿਚ ਲਾਏ ਆਊਟਰੀਚ ਕੈਂਪਾਂ ਦੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵੱਲੋ ਚੈਕਿੰਗ ਕੀਤੀ ਗਈ।

----------

ਅੱਜ ਇਨ੍ਹਾਂ ਸਥਾਨਾਂ 'ਤੇ ਲਾਏ ਜਾਣਗੇ ਟੀਕੇ

ਅੱਜ ਲੱਗਣ ਵਾਲੇ ਆਊਟਰੀਚ ਕੋਰੋਨਾ ਟੀਕਾਕਰਨ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 38 ਕੰਬੋਜ ਧਰਮਸ਼ਾਲਾ, ਅਨਾਰਦਾਨਾ ਚੌਕ, ਸੂਲਰ, ਇਨਕਮ ਟੈਕਸ ਆਫਿਸ, ਪੀਆਰਟੀਸੀ ਵਰਕਸ਼ਾਪ, ਨਾਭਾ ਦੇ ਵਾਰਡ ਨੰਬਰ 7 ਨਗਰ ਕੌਂਸਲ ਨਾਭਾ, ਵਾਰਡ ਨੰਬਰ ਇਕ ਡਿਸਪੈਂਸਰੀ ਬਾਜੀਗਰ ਬਸਤੀ, ਸਮਾਣਾ ਦੇ ਵਾਰਡ ਨੰਬਰ 15 ਸਹਾਰਾ ਕੱਲਬ, ਰਾਜਪੁਰਾ ਦੇ ਵਾਰਡ ਨੰਬਰ 27 ਵਿਸ਼ਵਕਰਮਾ ਮੰਦਰ, ਘਨੌਰ ਦੇ ਵਾਰਡ ਨੰਬਰ 2 ਧਰਮਸ਼ਾਲਾ, ਪਾਤੜਾਂ ਦੇ ਵਾਰਡ ਨੰਬਰ 9, 10 ਸਤਸੰਗ ਘਰ ਪਾਤੜਾਂ, ਭਾਦਸੋਂ ਦੇ ਕੋਆਪਰੇਟਿਵ ਸੁਸਾਇਟੀ ਭੋੜੇ ਅਤੇ ਅਗੋਲ, ਵਾਰਡ ਨੰਬਰ 1 ਨਗਰ ਪੰਚਾਇਤ ਭਾਦਸੋਂ, ਕੌਲੀ ਦੇ ਕੋਆਪ੍ਰਰੇਟਿਵ ਸੁਸਾਇਟੀ ਸ਼ੇਰ ਮਾਜਰਾ ਅਤੇ ਰਾਏਪੁਰ ਮੰਡਲਾ, ਦੁਧਨਸਾਧਾਂ ਦੇ ਕੋਆਪ੍ਰਰੇਟਿਵ ਸੁਸਾਇਟੀ ਘੜਾਮ, ਸਰਕਾਰੀ ਡਿਸਪੈਂਸਰੀ ਸਨੌਰ, ਹਰਪਾਲਪੁਰ ਦੇ ਕੋਆਪ੍ਰਰੇਟਿਵ ਸੁਸਾਇਟੀ ਸਰਾਲਾਕਲ਼ਾਂ, ਸਲੇਮਪੁਰ ਜੱਟਾਂ ਅਤੇ ਰਾਏਪੁਰ ਨਨਹੇੜੇ, ਸ਼ੁਤਰਾਣਾ ਦੇ ਵਾਰਡ ਨੰਬਰ 2 ਸਬਸਿਡੀ ਸਿਹਤ ਕੇਂਦਰ ਘੱਗਾ ਆਦਿ ਵਿਖੇ ਲਗਾਏ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾਂ ਸਮੇਤ ਚੋਣਵੇਂ ਨਿੱਜੀ ਹਸਪਤਾਲਾਂ ਵਿਚ ਵੀ ਟੀਕੇ ਲਗਾਏ ਜਾਣਗੇ।

---------------------

ਸਿਹਤ ਵਿਭਾਗ ਨੇ ਹੈਲਪ ਲਾਈਨ ਨੰਬਰ ਕੀਤਾ ਜਾਰੀ

ਸਿਵਲ ਸਰਜਨ ਨੇ ਜ਼ਿਲ੍ਹੇ ਵਿਚ ਗੰਭੀਰ ਕੋਵਿਡ ਮਰੀਜ਼ਾਂ ਦੇ ਦਾਖਲੇ ਲਈ ਸਰਕਾਰੀ ਅਤੇ ਪ੍ਰਰਾਈਵੇਟ ਰਜਿਸਟਰਡ ਆਈਸੋਲੇਸ਼ਨ ਹਸਪਤਾਲਾਂ ਦੀ ਲਿਸਟ ਅਤੇ ਸੰਪਰਕ ਨੰਬਰ ਜਾਰੀ ਕਰਦਿਆਂ ਕਿਹਾ ਕਿ ਲੋੜ ਪੈਣ 'ਤੇ ਇਨ੍ਹਾਂ ਨੰਬਰਾਂ 'ਤੇ ਤਾਲਮੇਲ ਕੀਤਾ ਜਾ ਸਕਦਾ ਹੈ। ਪਟਿਆਲਾ ਦੇ ਸਰਕਾਰੀ ਹਸਪਤਾਲ ਰਾਜਿੰਦਰਾ ਹਸਪਤਾਲ (0175-2212542, ਮੋਬਾਈਲ 91-6230432083), ਰਜਿਸਟਰਡ ਪ੍ਰਰਾਈਵੇਟ ਹਸਪਤਾਲ ਵਰਧਮਾਨ ਹਸਪਤਾਲ (91-8872386058), ਕੋਲੰਬੀਆ ਏਸ਼ੀਆ ਹਸਪਤਾਲ ( 0175-5000222), ਅਮਰ ਹਸਪਤਾਲ (0175-2222002), ਸਦਭਾਵਨਾ ਹਸਪਤਾਲ (0175-2219554), ਪ੍ਰਰਾਈਮ ਹਸਪਤਾਲ (078141-89995), ਰਾਜਪੁਰਾ ਦੇ ਨੀਲਮ ਹਸਪਤਾਲ (01762-501501) ਅਤੇ ਸਮਰਿਤਾ ਨਰਸਿੰਗ ਹੋਮ (01762-501084) ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਦਫਤਰ ਸਿਵਲ ਸਰਜਨ ਦੇ ਕੰਟਰੋਲ ਰੂਮ ਨੰਬਰ 0175-5128793 'ਤੇ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤਕ ਵੀ ਸੰਪਰਕ ਕੀਤਾ ਜਾ ਸਕਦਾ ਹੈ।