ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਵੀ ਬਿਲਕੁਲ ਗੰਭੀਰ ਨਹੀਂ ਹੈ। ਇਸ ਦਾ ਮੁੱਖ ਕਾਰਨ 18 ਸਾਲ ਤੋਂ 44 ਸਾਲ ਦੇ ਵਿਅਕਤੀਆਂ ਲਈ ਸਟੇਟ ਪੂਲ ਤੋਂ ਆਉਣ ਵਾਲੀ ਵੈਕਸੀਨੇਸ਼ਨ ਦਾ ਸਟਾਕ ਦੂਜੇ ਦਿਨ ਵੀ ਸਿਹਤ ਵਿਭਾਗ ਕੋਲ ਨਹੀਂ ਪੁੱਜਾ ਹੈ। ਇਸ ਕਾਰਨ ਸੋਮਵਾਰ ਨੂੰ ਵੀ ਵਿਅਕਤੀਆਂ ਦੀ ਵੈਕਸੀਨੇਸ਼ਨ ਨਹੀਂ ਹੋ ਸਕੇਗੀ ਪਰ ਦੂਜੇ ਪਾਸੇ ਵਿਭਾਗ ਵੱਲੋਂ 45 ਸਾਲ ਤੋਂ ਵੱਧ ਵਿਅਕਤੀਆਂ ਲਈ ਆਈ ਵੈਕਸੀਨ ਦੇ ਨਾਲ ਹੀ ਡੰਗ ਟਪਾਉਣਾ ਪੈ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਪੂਲ ਤਹਿਤ ਪ੍ਰਰਾਪਤ ਵੈਕਸੀਨ ਨਾਲ 7 ਜੂਨ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਊਨ, ਵੀਰ ਹਕੀਕਤ ਰਾਏ ਸਕੂਲ ਆਈਐੱਮਏ ਕੈਂਪ, ਕਮਿਊਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਊਨਿਟੀ ਹਾਲ ਪੁਲਿਸ ਲਾਈਨ, ਸਾਂਝਾ ਸਕੂਲ ਤਿ੍ਪੜੀ, ਗੁਰਦੁਆਰਾ ਸਾਹਿਬ ਮੋਤੀ ਬਾਗ, ਨਾਭਾ ਦੇ ਰੋਟਰੀ ਕਲੱਬ ਅਤੇ ਐੱਮਪੀ ਡਬਲਯੂ ਸਕੂਲ, ਰਾਜਪੁਰਾ ਦੇ ਬਹਾਵਲਪੁਰ ਭਵਨ, ਸਮਾਣਾ ਦੇ ਅੱਗਰਵਾਲ ਧਰਮਸ਼ਾਲਾ, ਪਾਤੜਾਂ ਦੇ ਦੁਰਗਾ ਦਲ ਕਲੱਬ, ਗੁਰਦੁਆਰਾ ਸਾਹਿਬ ਪਿੰਡ ਬਾਬਰਪੁਰ, ਪਿੰਡ ਬਲਬੇੜਾ ਦੀ ਜੱਟਾਂ ਵਾਲੀ ਧਰਮਸ਼ਾਲਾ, ਪਿੰਡ ਭੂਨਰਹੇੜੀ ਦੇ ਆਂਗਨਵਾੜੀ ਕੇਂਦਰ, ਪਿੰਡ ਚਲ਼ੈਲਾ ਦੇ ਪਾਵਰ ਗਰਿੱਡ, ਪਿੰਡ ਬਹਾਦਰਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਲਾਕ ਕਾਲੋਮਾਜਰਾ ਦੇ ਪਿੰਡ ਖਾਨਪੁਰ ਜਟਾਂ ਦੇ ਆਂਗਣਵਾੜੀ ਸੈਂਟਰ, ਪਿੰਡ ਭਪਾਲ ਦੀ ਧਰਮਸ਼ਾਲਾ, ਪਿੰਡ ਫਤਿਹਪੂਰ ਘੜੀ ਦੇ ਆਂਗਨਵਾੜੀ ਸੈਂਟਰ, ਪਿੰਡ ਥੁਹਾ ਦੇ ਗੁਰਦੁਆਰਾ ਸਾਹਿਬ, ਪਿੰਡ ਮੌਹੀਕਲਾਂ ਦੇ ਆਂਗਨਵਾੜੀ ਸੈਂਟਰ, ਪਿੰਡਖੇੜਾ ਗੱਜੂ ਦੀ ਦੁਸਹਿਰਾ ਗਰਾਊਂਡ, ਬਲਾਕ ਸ਼ੁਤਰਾਣਾ ਦੇ ਪਿੰਡ ਅਰਨੋ ਦੇ ਗੁਰਦੁਆਰਾ ਸਾਹਿਬ, ਪਿੰਡ ਕਕਰਾਲਾ ਦੇ ਗੁਰਦੁਆਰਾ ਸਾਹਿਬ, ਪਿੰਡ ਫਤਿਹਪੁਰ ਦੇ ਰਾਧਾਸੁਆਮੀ ਸਤਸੰਗ ਭਵਨ, ਪਿੰਡ ਮਰਦਾਂਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਿ ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ ਅਤੇ ਅਨੈਕਸੀ ਕਮਿਊਨਿਟੀ ਸਿਹਤ ਕੈਂਦਰ ਪਾਤੜਾਂ ਵਿਖੇ ਕੋਵੈਕਸੀਨ ਦੀ ਦੂਜੀ ਡੋਜ਼ ਵੀ ਲਾਈ ਜਾਵੇਗੀ।

----------

ਇਨ੍ਹਾਂ ਇਲਾਕਿਆਂ 'ਚ ਮਿਲੇ ਪਾਜ਼ੇਟਿਵ ਕੇਸ

ਜ਼ਿਲ੍ਹੇ 'ਚ 105 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦਕਿ 6 ਮਰੀਜ਼ਾਂ ਦੀ ਮੌਤ ਹੋਈ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ 'ਚ ਪ੍ਰਰਾਪਤ 2925 ਦੇ ਕਰੀਬ ਰਿਪੋਰਟਾਂ ਵਿਚੋਂ 105 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਦੋਂਕਿ 6 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਕੁੱਲ ਗਿਣਤੀ 1271 ਹੋ ਗਈ ਹੈ। ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 105 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 40, ਨਾਭਾ ਤੋਂ 05, ਸਮਾਣਾ ਤੋਂ 04, ਰਾਜਪੁਰਾ ਤੋਂ 08, ਬਲਾਕ ਭਾਦਸੋਂ ਤੋਂ 11, ਬਲਾਕ ਕੌਲੀ ਤੋਂ 05, ਬਲਾਕ ਕਾਲੋਮਾਜਰਾ ਤੋਂ 10, ਬਲਾਕ ਸ਼ੁਤਰਾਣਾ ਤੋਂ 10, ਬਲਾਕ ਹਰਪਾਲਪੁਰ ਤੋਂ 07, ਬਲਾਕ ਦੁਧਣਸਾਧਾਂ ਤੋਂ 05 ਕੋਵਿਡ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ਕੇਸਾਂ ਵਿਚੋਂ 20 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 85 ਓਪੀਡੀ ਵਿਚ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ 'ਚੋਂ ਪਾਜ਼ੇਟਿਵ ਮਿਲੇ ਮਰੀਜ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ 'ਚ ਬਲ਼ੈਕ ਫੰਗਸ ਦੇ 2 ਕੇਸ ਰਿਪੋਰਟ ਹੋਏ, ਜਿਨ੍ਹਾਂ 'ਚੋਂ ਇਕ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਇਕ ਬਾਹਰੀ ਜ਼ਿਲ੍ਹੇ ਨਾਲ ਸਬੰਧਤ ਹੈ। ਹੁਣ ਤਕ ਦੇ ਬਲ਼ੈਕ ਫੰਗਸ ਦੇ ਕੇਸਾਂ ਦੀ ਕੁੱਲ ਗਿਣਤੀ 52 ਹੋ ਗਈ ਹੈ।

--------

2 ਹਜ਼ਾਰ 380 ਵਿਅਕਤੀਆਂ ਦੇ ਲਏ ਸੈਂਪਲ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ 'ਚ ਅੱਜ 2380 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ 'ਚ ਕੋਵਿਡ ਜਾਂਚ ਸਬੰਧੀ ਕੁੱਲ 6 ਲੱਖ 87 ਹਜ਼ਾਰ 334 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਜ਼ਿਲ੍ਹਾ ਪਟਿਆਲਾ ਦੇ 47 ਹਜ਼ਾਰ 459 ਕੋਵਿਡ ਪਾਜ਼ੇਟਿਵ, 6 ਲੱਖ 38 ਹਜ਼ਾਰ 935 ਨੈਗੇਟਿਵ ਅਤੇ ਲਗਭਗ 940 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।