ਸਟਾਫ ਰਿਪੋਰਟਰ, ਪਟਿਆਲਾ : ਅੱਜ ਜ਼ਿਲੇ੍ਹ ਵਿਚ 510 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦਕਿ 19 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿਚ ਪ੍ਰਰਾਪਤ 4014 ਦੇ ਕਰੀਬ ਰਿਪੋਰਟਾਂ ਵਿਚੋਂ 510 ਕੋਵਿਡ ਪਾਜ਼ੇਟਿਵ ਪਾਏ ਗਏ ਹਨ ਤੇ 594 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜ਼ਿਲੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4352 ਹੈ ਤੇ 19 ਹੋਰ ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ ਇਕ ਹਜ਼ਾਰ ਤਕ ਪਹੁੰਚ ਚੁੱਕੀ ਹੈ। ਸੂਬਾ ਪੱਧਰ ਤੋਂ ਕੇਂਦਰੀ ਪੂਲ ਤਹਿਤ ਵੈਕਸੀਨ ਦੀ ਪ੍ਰਰਾਪਤੀ ਨਾ ਹੋਣ ਕਾਰਨ ਹੁਣ 16 ਮਈ ਨੂੰ ਵੀ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਨ ਨਹੀਂ ਹੋਵੇਗਾ, ਜਦਕਿ ਸਟੇਟ ਪੂਲ ਤਹਿਤ ਪ੍ਰਰਾਪਤ ਹੋਈ ਵੈਕਸੀਨ ਨਾਲ 18 ਤੋਂ 44 ਸਾਲ ਵਰਗ ਦੇ ਖਾਸ ਸ਼ੇ੍ਣੀਆਂ ਜਿਵੇਂ ਉਸਾਰੀ ਕਾਮੇ, ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀ, ਸਿਹਤ ਕੇਅਰ ਵਰਕਰ ਦੇ ਪਰਿਵਾਰਕ ਮੈਂਬਰਾਂ ਆਦਿ ਨੂੰ ਪਟਿਆਲਾ ਸ਼ਹਿਰ ਦੇ ਸਾਂਝਾ ਸਕੂਲ ਤਿ੍ਪੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਉਨ, ਮਾਤਾ ਕੁਸ਼ੱਲਿਆ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਰਾਜਪੁਰਾ ਦੇ ਸ਼ਿਵ ਮੰਦਰ ਹਾਲ ਨਗਰ ਖੇੜਾ ਪੁਰਾਣਾ ਰਾਜਪੁਰਾ, ਨਾਭਾ ਦੇ ਰਿਪੁਦਮਨ ਕਾਲਜ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਕੰਨਸਟਰਕਸ਼ਨ ਵਰਕਰਾਂ ਦੇ ਗੁਰਦੁਆਰਾ ਸਾਹਿਬ ਡਕਾਲਾ ਵਿਖੇ ਕੋਵਿਡ ਟੀਕੇ ਲਗਾਏ ਜਾਣਗੇ।

---------

52 ਕੇਸ ਕੰਟੈਕਟ ਟ੍ਰੇਸਿੰਗ 'ਚੋਂ ਆਏ ਸਾਹਮਣੇ

510 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 240, ਨਾਭਾ ਤੋਂ 25, ਰਾਜਪੁਰਾ ਤੋਂ 59, ਸਮਾਣਾ ਤੋਂ 08, ਬਲਾਕ ਭਾਦਸੋਂ ਤੋਂ 28, ਬਲਾਕ ਕੌਲੀ ਤੋਂ 45, ਬਲਾਕ ਕਾਲੋਮਾਜਰਾ ਤੋਂ 20, ਬਲਾਕ ਸ਼ੁਤਰਾਣਾ ਤੋਂ 14, ਬਲਾਕ ਹਰਪਾਲਪੁਰ ਤੋਂ 36, ਬਲਾਕ ਦੁਧਣਸਾਧਾਂ ਤੋਂ 36 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 52 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 458 ਓਪੀਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ਵਿਚੋਂ ਪਾਜ਼ੇਟਿਵ ਮਿਲੇ ਮਰੀਜ਼ ਸ਼ਾਮਲ ਹਨ।

-----------

ਆਕਸੀਮੀਟਰ ਘਟੇ, ਡਿਸਪੈਂਸਰੀਆਂ 'ਚ ਜਮ੍ਹਾਂ ਕਰਵਾਉਣ ਠੀਕ ਹੋਏ ਮਰੀਜ਼

ਸਿਵਲ ਸਰਜਨ ਨੇ ਕਿਹਾ ਕਿ ਦੇਸ਼ ਭਰ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਹੋਏ ਤਾਜ਼ਾ ਵਾਧੇ ਕਾਰਨ ਨਵੇਂ ਪਲਸ ਆਕਸੀਮੀਟਰਾਂ ਦੀ ਉਪਲਬੱਧਤਾ ਵਿਚ ਭਾਰੀ ਕਮੀ ਆਈ ਹੈ, ਜਿਸ ਕਾਰਨ ਸਰਕਾਰ ਨੂੰ ਕੋਵਿਡ-19 ਮਰੀਜ਼ਾਂ ਨੂੰ ਇਨ੍ਹਾਂ ਦੀ ਖਰੀਦ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਉਨਵਾਂ ਨੇ ਲੋਕਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਕੋਵਿਡ ਪਾਜ਼ੇਟਿਵ ਹੋਣ 'ਤੇ ਪਹਿਲਾਂ ਇਹ ਪਲਸ ਆਕਸੀਮੀਟਰ ਪ੍ਰਰਾਪਤ ਕੀਤੇ ਸਨ ਅਤੇ ਹੁਣ ਕੋਵਿਡ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਉਹ ਇਹ ਪਲਸ ਆਕਸੀਮੀਟਰਾਂ ਨੂੰ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਚ ਵਾਪਸ ਭੇਜਣ ਤਾਂ ਜੋ ਸਿਹਤ ਵਿਭਾਗ ਇਨ੍ਹਾਂ ਨੂੰ ਸੈਨੇਟਾਈਜ਼ ਕਰਕੇ ਘਰਾਂ ਵਿਚ ਇਕਾਂਤਵਾਸ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਨੂੰ ਉਪਲਬੱਧ ਕਰਵਾ ਸਕੇ।

-------

ਤਿੰਨ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ

ਜ਼ਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਪਟਿਆਲਾ ਸ਼ਹਿਰ ਦੇ ਸੁਈਗਰਾਂ ਮੁੱਹਲਾ ਅਤੇ ਬਲਾਕ ਭਾਦਸੋਂ ਦੇ ਪਿੰਡ ਲੌਟ ਵਿਚੋਂ ਜ਼ਿਆਦਾ ਪਾਜ਼ੇਟਿਵ ਕੇਸ ਆਉਣ 'ਤੇ ਕੋਵਿਡ ਪ੍ਰਭਾਵਿਤ ਏਰੀਏ ਵਿਚ ਮਾਈਕ੍ਰੋ ਕੰਟੇਨਮੈਂਟ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਰਬਨ ਅਸਟੇਟ ਫੇਜ਼ 2 ਵਿਚੋਂ 15 ਪਾਜ਼ੇਟਿਵ ਕੇਸ ਆਉਣ 'ਤੇ ਅਰਬਨ ਅਸਟੇਟ ਫੇਜ਼ 2 ਵਿਖੇ ਸਥਿਤ ਬੀਐੱਸਐੱਨਐੱਲ ਦਫਤਰ ਦੇ ਪਿੱਛੇ ਏਰੀਏ ਵਿਚ ਵੱਡੀ ਮਾਈਕ੍ਰੋ ਕੰਟੇਨਮੈਂਟ ਲਾ ਦਿੱਤੀ ਗਈ ਹੈ।