ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਜ਼ਿਲ੍ਹੇ ਵਿਚ 59 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਰਾਪਤ 2480 ਦੇ ਕਰੀਬ ਰਿਪੋਰਟਾਂ ਵਿਚੋਂ 59 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 14 ਹਜ਼ਾਰ 816 ਹੋ ਗਈ ਹੈ। ਪਾਜ਼ੇਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 59 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 43, ਨਾਭਾ ਤੋਂ 07, ਰਾਜਪੁਰਾ ਤੋਂ 03, ਭਾਦਸੋ ਤੋਂ 01, ਬਲਾਕ ਕੌਲੀ ਤੋਂ 01, ਬਲਾਕ ਕਾਲੋਮਾਜਰਾ ਤੋਂ 01, ਬਲਾਕ ਹਰਪਾਲਪੁਰ 01, ਬਲਾਕ ਦੁੱਧਣ ਸਾਧਾਂ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 01 ਕੇਸ ਰਿਪੋਰਟ ਹੋਏ ਹਨ । ਜਿਹਨਾਂ ਵਿਚੋਂ 5 ਪੋਜਟਿਵ ਕੇਸਾਂ ਦੇ ਸੰਪਰਕ ਅਤੇ 54 ਮਰੀਜ ਕੰਟੈਨਮੈਂਟ ਜੋਨ ਅਤੇ ਓਪੀਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਹੇਮ ਬਾਗ, ਨਵਜੀਤ ਨਗਰ, ਲਹਿਲ ਕਲੋਨੀ, ਰਣਜੀਤ ਨਗਰ, ਮਾਰਕਲ ਕਲੋਨੀ, ਸ਼ੇਖਪੁਰਾ ਐਨਕਲੇਵ, ਤਿ੍ਪੜੀ , ਚਰਨ ਬਾਗ, ਸ਼ਾਈਂ ਵਿਹਾਰ, ਡੀਲਾਈਟ ਕਲੋਨੀ, ਮੁਹੱਲਾ ਸਾਂਈ ਬਾਗ, ਗੁਰੂ ਨਾਨਕ ਨਗਰ, ਬਿਸ਼ਨ ਨਗਰ , ਡੀਐਮ ਡਬਲਿਊ ਕਲੋਨੀ, ਦੀਪ ਨਗਰ, ਜਗਤਾਰ ਨਗਰ, ਜਗਦੀਸ਼ ਕਲੋਨੀ, ਸਨੌਰੀ ਅੱਡਾ, ਰਣਜੀਤ ਵਿਹਾਰ, ਗਰੀਨ ਪਾਰਕ ਕਲੋਨੀ, ਸਰਹਿੰਦੀ ਗੇਟ, ਰੋਆਇਲ ਐਨਕਲੇਵ, ਵਿਕਾਸ ਕਲੋਨੀ, ਮਹਿੰਦਰਾ ਕਲੋਨੀ, ਨਾਭਾ ਤੋਂ ਕਰਤਾਰਪੁਰਾ ਮੁਹੱਲਾ, ਹੀਰਾ ਮਹਿਲ, ਮਾਲਵਾ ਕਲੋਨੀ, ਰਾਜਪੁਰਾ ਤੋ ਅਮਰਦੀਪ ਕਲੋਨੀ, ਵਿਕਾਸ ਨਗਰ, ਗੁਰੂ ਅਰਜੁਨ ਦੇਵ ਕਲੋਨੀ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਨ੍ਹਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ ਤੇ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

----

2270 ਵਿਅਕਤੀਆਂ ਦੇ ਲਏ ਸੈਂਪਲ

ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜਿਲੇ ਵਿੱਚ ਅੱਜ 2270 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2 ਲੱਖ 50 ਹਜ਼ਾਰ 164 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋ ਜਿਲਾ ਪਟਿਆਲਾ ਦੇ 14 ਹਜ਼ਾਰ 816 ਕੋਵਿਡ ਪਾਜ਼ੇਟਿਵ, 2 ਲੱਖ 31 ਹਜ਼ਾਰ 743 ਨੈਗੇਟਿਵ ਅਤੇ ਲੱਗਭਗ 3 ਹਜ਼ਾਰ 205 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।