ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਜ਼ਿਲ੍ਹੇ ਵਿਚ 20 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਰਾਪਤ 1725 ਦੇ ਕਰੀਬ ਰਿਪੋਰਟਾਂ ਵਿਚੋਂ 20 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 12,585 ਹੋ ਗਈ ਹੈ। ਅੱਜ ਜਿਲੇ ਵਿਚ 1 ਕੋਵਿਡ ਪਾਜ਼ੇਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 372 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 286 ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 95 ਫੀਸਦੀ ਦੇ ਕਰੀਬ ਕੋਵਿਡ ਪਾਜ਼ੇਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਮਰੀਜ ਸਿਹਤਯਾਬੀ ਵੱਲ ਹਨ। ਪਾਜ਼ੇਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਨ੍ਹਾਂ 20 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 17, ਬਲਾਕ ਕਾਲੋਮਾਜਰਾ ਤੋਂ 01,ਦੁਧਣ ਸਾਧਾਂ ਤੋ 01 ਅਤੇ ਸੁਤਰਾਣਾ ਤੋ 01 ਪੋਜਟਿਵ ਕੇਸ ਰਿਪੋਰਟ ਹੋਏ ਹਨ । ਇਨ੍ਹਾਂ ਵਿਚੋਂ 02 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 18 ਕੰਟੈਨਮੈਂਟ ਜੋਨ ਅਤੇ ਓਪੀਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਮੁਹੱਲਾ ਡੋਗਰਾ, ਰਣਜੀਤ ਵਿਹਾਰ, ਮਿਲਟਰੀ ਏਰੀਆ , ਪੁਰਾਣਾ ਬਿਸ਼ਨ ਨਗਰ ,ਪੰਜਾਬੀ ਬਾਗ, ਆਰੀਆ ਸਮਾਜ, ਗੁਰਦਰਸ਼ਨ ਨਗਰ, ਪ੍ਰਤਾਪ ਨਗਰ, ਸਰਹਿੰਦੀ ਬਜ਼ਾਰ,ਨਿਹਾਲ ਬਾਗ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ ਤੇ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ । ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ 1 ਕੋਵਿਡ ਪਾਜ਼ੇਟਿਵ ਕੇਸ ਦੀ ਮੌਤ ਹੋ ਗਈ ਹੈ। ਜ਼ੋ ਕਿ ਪਟਿਆਲਾ ਸ਼ਹਿਰ ਤੋਂ ਨਿਊ ਬਸਤੀ ਬਡੂੰਗਰ ਦੀ ਰਹਿਣ ਵਾਲੀ 80 ਸਾਲਾ ਅੌਰਤ ਅੌਰਤ ਪੁਰਾਣੀ ਸ਼ੂਗਰ ਦੀ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ। ਜਿਸ ਨਾਲ ਜਿਲੇ ਵਿੱਚ ਕੋਵਿਡ ਪਾਜ਼ੇਟਿਵ ਮਰੀਜਾਂ ਦੀ ਮੌਤ ਗਿਣਤੀ 372 ਹੋ ਗਈ ਹੈ।

-----

1465 ਵਿਅਕਤੀਆਂ ਦੇ ਲਏ ਸੈਂਪਲ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1465 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,87,680 ਸੈਂਪਲ ਲਏ ਜਾ ਚੁੱਕੇ ਹਨ ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 12 ਹਜ਼ਾਰ 585 ਕੋਵਿਡ ਪਾਜ਼ੇਟਿਵ, 1 ਲੱਖ 74 ਹਜ਼ਾਰ 195 ਨੈਗੇਟਿਵ ਅਤੇ ਲੱਗਭਗ 500 ਦੀ ਰਿਪੋਰਟ ਆਉਣੀ ਅਜੇ ਬਾਕੀ ਹੈੇ।