ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ

ਜ਼ਿਲ੍ਹੇ ਵਿਚ 78 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪ੍ਰਰਾਪਤ 1650 ਦੇ ਕਰੀਬ ਰਿਪੋਰਟਾਂ ਵਿਚੋਂ 78 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 14 ਹਜ਼ਾਰ 169 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜਿਲੇ ਦੇ 48 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ।

ਇਸ ਨਾਲ ਜ਼ਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 13 ਹਜ਼ਾਰ 249 ਹੋ ਗਈ ਹੈ। ਕੁਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 418 ਹੈ।

ਉਨ੍ਹਾਂ ਦੱਸਿਆ ਕਿ ਇਹਨਾਂ 78 ਕੇਸਾਂ ਵਿੱਚੋਂ ਪਟਿਆਲਾ ਸ਼ਹਿਰ ਤੋਂ 56, ਨਾਭਾ ਤੋਂ 03, ਰਾਜਪੁਰਾ ਤੋਂ 04, ਬਲਾਕ ਦੁੱਧਣ ਸਾਧਾਂ ਤੋਂ 01, ਬਲਾਕ ਕੌਲੀ ਤੋਂ 04, ਬਲਾਕ ਕਾਲੋਮਾਜਰਾ ਤੋਂ 01 ਬਲਾਕ ਭਾਦਸੋ ਤੋਂ 06 ਅਤੇ ਬਲਾਕ ਹਰਪਾਲਪੁਰ ਤੋਂ 03 ਕੇਸ ਰਿਪੋਰਟ ਹੋਏ ਹਨ। ਜਿਨ੍ਹਾਂ ਵਿੱਚੋਂ 08 ਪਾਜ਼ੇਟਿਵ ਕੇਸਾਂ ਦੇ ਸੰਪਰਕ ਅਤੇ 70 ਮਰੀਜ ਕੰਟੈਨਮੈਂਟ ਜ਼ੋਨ ਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ਵਿੱਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਪ੍ਰਰੇਮ ਨਗਰ, ਗੁੱਡ ਅਰਥ ਕਲੋਨੀ, ਤਿ੍ਪੜੀ, ਨਾਰਥ ਐਵੀਨਿਊ, ਅਮਨ ਨਗਰ, ਅਰਸ ਨਗਰ, ਹਰਿੰਦਰ ਨਗਰ, ਐਸ.ਐਸ.ਟੀ.ਨਗਰ, ਸੂਲਰ, ਬੀ ਟੈਕ ਸਟਰੀਟ, ਅਨੰਦ ਨਗਰ ਬੀ, ਫੈਕਟਰੀ ਏਰੀਆ, ਪੁਲਸ ਲਾਈਨ, ਗੁਰਬਖਸ਼ ਕਾਲੋਨੀ, ਅਰਬਨ ਅਸਟੇਟ 1,2,3, ਰਣਜੀਤ ਨਗਰ, ਅਰਜਨ ਨਗਰ, ਅਰੋੜਾ ਸਟਰੀਟ, ਦੀਪ ਨਗਰ, ਿਢੱਲੋਂ ਮਾਰਗ, ਸੇਵਕ ਕਾਲੋਨੀ, ਏਕਤਾ ਨਗਰ, ਪ੍ਰਤਾਪ ਨਗਰ, ਵਿਦਿਆ ਨਗਰ, ਫੁਲਕੀਆ ਐਨਕਲੇਵ, ਸਨੌਰੀ ਗੇਟ, ਗੂਰੂ ਨਾਨਕ ਨਗਰ,ਰਣਜੀਤ ਐਵੇਨਿਊ, ਦਰਸਨੀ ਗੇਟ, ਜਗਤਾਰ ਨਗਰ, ਪ੍ਰਰੋਫੈਸਰ ਕਾਲੋਨੀ, ਮਜੀਨੀਆਂ ਐਨਕਲੇਵ, ਬੈਕ ਕਲੋਨੀ,ਓਮੈਕਸ ਸਿਟੀ,ਚਰਨ ਬਾਗ, ਨਾਭਾ ਤੋਂ ਬਸੰਤਪੁਰਾ ਮੁੱਹਲਾ, ਪਾਂਡੂਸਰ ਮੁੱਹਲਾ, ਰਾਜਪੁਰਾ ਤੋਂ ਗੂਰੂ ਤੇਗ ਬਹਾਦਰ ਕਲੋਨੀ, ਜੱਗੀ ਕਾਲੋਨੀ ਰਾਜਪੁਰਾ ਆਦਿ ਥਾਵਾਂ ਤੇ ਪਿੰਡਾਂ ਤੋਂ ਪਾਏ ਗਏ ਹਨ। ਪਾਜ਼ੇਟਿਵ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ ਤੇ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

2380 ਵਿਅਕਤੀਆਂ ਦੇ ਲਏ ਸੈਂਪਲ

ਮੰਗਲਵਾਰ ਨੂੰ 2380 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 2 ਲੱਖ 31 ਹਜ਼ਾਰ 19 ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਜ਼ਿਲ੍ਹਾ ਪਟਿਆਲਾ ਦੇ 14 ਹਜ਼ਾਰ 169 ਕੋਵਿਡ ਪਾਜ਼ੇਟਿਵ, 2 ਲੱਖ 13 ਹਜ਼ਾਰ 830 ਨੈਗੇਟਿਵ ਅਤੇ ਤਕਰੀਬਨ 2620 ਦੀ ਰਿਪੋਰਟ ਆਉਣੀ ਬਾਕੀ ਹੈ।