ਪੱਤਰ ਪ੍ਰਰੇਰਕ, ਪਟਿਆਲਾ : ਜ਼ਿਲ੍ਹੇ ਵਿਚ 5 ਕੋਵਿਡ ਕੇਸਾਂ ਦੀ ਪੁਸ਼ਟੀ ਹੋਈ ਹੈ ਜਦੋਂਕਿ 18 ਮਰੀਜ ਠੀਕ ਹੋਏ ਹਨ। ਜਿਲ੍ਹੇ ਵਿਚ ਹੁਣ ਤੱਕ ਕੋਵਿਡ ਮਰੀਜਾਂ ਦੀ ਕੁੱਲ ਗਿਣਤੀ 12 ਹਜ਼ਾਰ 651 ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 11 ਹਜ਼ਾਰ 995 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 3 ਕੇਸ ਪਟਿਆਲਾ ਸ਼ਹਿਰ ਦੀ ਗੁਰਬਖਸ਼ ਕਲੋਨੀ, ਖਾਰਕਾਸ ਕਲੋਨੀ, ਨਿਊ ਬਡੂੰਗਰ ਬਸਤੀ, 1 ਦੁਰਗਾ ਕਲੋਨੀ ਸਮਾਣਾ ਤੇ 1 ਕੇਸ ਬਲਾਕ ਸ਼ੁਤਰਾਣਾ ਤੋਂ ਰਿਪੋਰਟ ਹੋਇਆ ਹੈ। ਇਹ ਕੇਸ ਕੰਟੇਨਮੈਂਟ ਜੋਨ ਤੇ ਓਪੀਡੀ ਵਿਚ ਆਏ ਨਵੇਂ ਫਲੂ ਤੇ ਬਿਨਾਂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪਾਜੀਟਿਵ ਕੇਸ ਸ਼ਾਮਲ ਹਨ। ਸੋਮਵਾਰ ਨੂੰ ਸਿਹਤ ਵਿਭਾਗ ਵਲੋਂ ਵੱਖ ਵੱਖ ਥਾਵਾਂ ਤੋਂ 1299 ਸੈਂਪਲ ਕੋਵਿਡ ਜਾਂਚ ਲਈ ਲਏ ਗਏ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਜਿਲ੍ਹੇ ਕੋਵਿਡ ਜਾਂਚ ਸਬੰਧੀ 1 ਲੱਖ 90 ਹਜ਼ਾਰ 379 ਸੈਂਪਲ ਲਏ ਜਾ ਚੁੱਕੇ ਹਨ। ਜਿਨਾਂ ਵਿਚੋਂ 12 ਹਜ਼ਾਰ 651 ਪਾਜੀਟਿਵਤੇ 1 ਲੱਖ 76 ਹਜ਼ਾਰ 401 ਨੇਗੇਟਿਵ ਤੇ ਲਗਪਗ 927 ਦੀ ਰਿਪੋਰਟ ਆਉਣੀ ਬਾਕੀ ਹੈ।