ਅਸ਼ਵਿੰਦਰ ਸਿੰਘ, ਬਨੂੜ

ਸ਼ਹਿਰ ਦੇ ਵਾਰਡ ਨੰਬਰ 8 ਵਿਖੇ ਕਿਰਾਏ ਦੇ ਮਕਾਨ ਤੇ ਪਰਿਵਾਰ ਸਮੇਤ ਰਹਿਣ ਵਾਲੇ ਪ੍ਰਵਾਸੀ ਮਜਦੂਰ ਜਗਦੀਸ ਕੁਮਾਰ 52 ਦੇ ਕੌਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਪਰਿਵਾਰ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਏਕਾਂਤਵਾਸ ਕਰ ਦਿੱਤਾ ਸੀ। ਟੀਮ ਵੱਲੋਂ 4 ਘਰਾਂ ਦੇ ਬਾਹਰ ਏਕਾਂਤਵਾਸ ਦੇ ਪੋਸਟਰ ਚਿਪਕਾ ਕੇ ਗਲੀ ਵਿਚੋਂ ਆਉਣ ਜਾਣ ਵਾਲੇ ਵਿਅਕਤੀਆਂ ਦਾ ਲੰਘਣਾ ਬੰਦ ਕਰ ਦਿੱਤਾ ਸੀ। ਐਸਐਮਓ ਡਾ. ਹਰਪ੍ਰਰੀਤ ਕੌਰ ਓਬਰਾਏ ਨੇ ਦੱਸਿਆ ਕਿ ਅੱਜ ਉਨਾਂ ਦੀ ਟੀਮ ਵੱਲੋਂ ਪੀੜ੍ਹਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਸਮੇਤ 29 ਵਿਅਕਤੀਆਂ ਦੇ ਸੈਂਪਲ ਲਏ ਹਨ। ਉਨਾਂ ਕਿਹਾ ਕਿ ਇਨਾਂ ਸੈਪਲਾਂ ਨੂੰ ਜਾਂਚ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਭੇਜਿਆ ਜਾਵੇਗਾ। ਜਿਥੋਂ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਕੋਰੋਨਾ ਪਾਜ਼ੇਟਿਵ ਆਇਆ ਜਗਦੀਸ਼ ਕੁਮਾਰ ਫਲ ਅਤੇ ਸਬਜ਼ੀ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਸੀ। ਐਸਐਮਓ ਹਰਪ੍ਰਰੀਤ ਕੌਰ ਓਬਰਾਏ ਨੇ ਦੱਸਿਆ ਕਿ ਪੀੜ੍ਹਤ ਵਿਅਕਤੀ ਦੇ ਸੰਪਰਕ ਵਿਚ ਕਿੰਨੇ ਵਿਅਕਤੀ ਆਏ ਅਜੇ ਕੁਝ ਨਹੀ ਕਿਹਾ ਜਾ ਸਕਦਾ। 18 ਮਰੀਜ਼ਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਮਿਲੀ ਛੁੱਟੀ-ਗਿਆਨ ਸਾਗਰ ਹਸਪਤਾਲ ਵਿਚ ਭਰਤੀ 18 ਮਰੀਜ਼ਾ ਦੇ ਸਿਹਤਯਾਬ ਹੋਣ ਤੋਂ ਬਾਅਦ ਉਨਾਂ ਨੂੰ ਅੱਜ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਐਸਪੀਐਸ ਗੋਰਾਇਆ ਨੇ ਦੱਸਿਆ ਕਿ ਸਿਹਤਯਾਬ ਹੋਣ ਵਾਲੇ ਮਰੀਜ਼ਾ ਨੂੰ ਘਰ ਜਾਣ ਤੋਂ ਪਹਿਲਾ ਡਾਕਟਰਾਂ ਵੱਲੋਂ ਪੂਰੀਆਂ ਸਾਵਧਾਨੀਆਂ ਵਰਤਣ ਅਤੇ 14 ਦਿਨਾਂ ਤੱਕ ਘਰ ਦੇ ਅੰਦਰ ਹੀ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਡਾ. ਗੋਰਾਇਆਂ ਨੇ ਦੱਸਿਆ ਕਿ ਅੱਜ ਹਸਪਤਾਲ ਵਿਚ 4 ਨਵੇਂ ਕੋਰੋਨਾਂ ਪਾਜ਼ੇਟਿਵ ਮਰੀਜ਼ਾ ਦੇ ਭਰਤੀ ਹੋਣ ਨਾਲ ਹਸਪਤਾਲ ਵਿਚ ਭਰਤੀ ਮਰੀਜ਼ਾ ਦੀ ਗਿਣਤੀ 99 ਹੋ ਗਈ ਹੈ।