ਐਚ.ਐਸ ਸੈਣੀ, ਰਾਜਪੁਰਾ

ਕਰੋਨਾ ਮਹਾਂਮਾਰੀ ਦੇ ਚਲਦਿਆਂ ਜਿਥੇ ਦਿਨ ਪ੍ਰਤੀ ਦਿਨ ਕੋਰੋਨਾ ਪੀੜ੍ਹਤਾਂ ਦੇ ਵਧ ਰਹੇ ਕੇਸਾਂ ਕਰਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੋਜਾਨਾਂ ਬਜ਼ਾਰਾਂ 'ਚ ਭੀੜ ਵਾਲੀਆਂ ਥਾਵਾਂ 'ਤੇ ਸਖਤੀ ਅਤੇ ਚੌਕਸੀ ਵਰਤਣ ਦੇ ਹੁਕਮ ਦਿੱਤੇ ਹੋਏ ਹਨ ਪਰ ਰਾਜਪੁਰਾ ਦੇ ਬਜ਼ਾਰ ਦੀਆਂ ਦੁਕਾਨਾਂ ਰਾਤ 8 ਵਜ਼ੇ ਤੋਂ ਦੇਰ ਬਾਅਦ ਤੱਕ ਖੁੱਲੀਆਂ ਰਹਿਣ ਕਰਕੇ ਰਾਜਪੁਰਾ 'ਤੇ ਕਰੋਨਾਂ ਸੰਕਟ ਦਾ ਖਤਰਾ ਮੰਡਰਾਉਂਦਾ ਸਾਫ ਦੇਖਿਆ ਜਾ ਸਕਦਾ ਹੈ ਪਰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੁਆਰਾ ਵਰਤੀ ਜਾ ਰਹੀ ਿਢੱਲ ਸ਼ਹਿਰ ਨੂੰ ਫਿਰ ਤੋਂ ਬੱਫਰ ਜ਼ੋਨ ਵੱਲ ਲਿਜਾਉਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਦੇ ਅਨੁਸਾਰ ਮਾਰਚ 2020 ਮਹੀਨੇ ਵਿੱਚ ਜਦੋਂ ਰਾਜਪੁਰਾ ਸ਼ਹਿਰ ਵਿੱਚ ਕਰੋਨਾ ਪਾਜ਼ੀਟਿਵ ਕੇਸਾਂ ਦੀ ਗਿੱਣਤੀ ਕੁਝ ਦਿਨ੍ਹਾਂ 'ਚ ਹੀ ਦਰਜ਼ਨਾਂ 'ਚ ਵਧਣ ਲੱਗੀ ਤਾਂ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸਿਹਤ ਵਿਭਾਗ ਨੇ ਸਖਤੀ ਵਰਤਦਿਆਂ ਨੂੰ ਰਾਜਪੁਰਾ ਸ਼ਹਿਰ ਦੇ ਕਈ ਏਰੀਏ ਨੂੰ ਬਫਰ ਜ਼ੋਨ ਘੋਸ਼ਿਤ ਕਰਕੇ ਸ਼ਹਿਰ ਦੇ ਆਉਣ ਅਤੇ ਜਾਣ ਵਾਲੇ ਰਸਤਿਆਂ 'ਤੇ ਮੁਕੰਮਲ ਨਾਕਾਬੰਦੀ ਕਰਵਾ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਦੁਆਰਾ ਵਰਤੀ ਗਈ ਚੌਂਕਸੀ ਅਤੇ ਸਿਹਤ ਵਿਭਾਗ ਦੁਆਰਾ ਘਰ-ਘਰ ਕੀਤੇ ਗਏ ਸਰਵੇ ਦੇ ਚਲਦਿਆਂ ਕਰੋਨਾ ਪਾਜੀਟਿਵ ਕੇਸਾਂ ਦੀ ਚੇਨ ਨੂੰ ਤੋੜਿਆ ਗਿਆ ਸੀ। ਫਿਰ ਕੇਸਾਂ ਦੀ ਗਿੱਣਤੀ ਘਟਣ ਤੋਂ ਬਾਅਦ ਰਾਜਪੁਰਾ ਸ਼ਹਿਰ ਨੂੰ ਬਫਰ ਜ਼ੋਨ ਤੋਂ ਬਾਹਰ ਕੱਿਢਆ ਤੇ ਸ਼ਹਿਰ ਦੀਆਂ ਦੁਕਾਨਾਂ ਆਮ ਵਾਂਗ ਜ਼ਿਲ੍ਹਾ ਪ੍ਰਸ਼ਾਸ਼ਨ ਦੁਆਰਾ ਮਿੱਥੇ ਸਮੇਂ ਤੇ ਖੁੱਲਣ ਤੇ ਬੰਦ ਹੋਣੀਆਂ ਸ਼ੁਰੂ ਹੋ ਗਈਆਂ। ਪਰ ਪਿਛਲੇ ਕਈ ਦਿਨ੍ਹਾਂ ਤੋਂ ਰਾਜਪੁਰਾ ਸ਼ਹਿਰ ਪੰਜਾਬ ਸਰਕਾਰ ਦੁਆਰਾ ਦੁਕਾਨਾਂ ਖੋਲਣ ਦੇ ਮਿੱਥੇ ਸਮੇਂ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਦੇ ਸਮੇਂ ਤੋਂ ਘੰਟਿਆਂ ਬਾਅਦ ਵੀ ਖੁੱਲਾ ਰਹਿੰਦਾ ਹੈ। ਬਜ਼ਾਰ ਦੀਆਂ ਇਨ੍ਹਾਂ ਦੁਕਾਨਾਂ 'ਤੇ ਮੂੰਹ ਤੇ ਬਿਨ੍ਹਾਂ ਮਾਸਕ ਲਗਾਏ ਗ੍ਰਾਹਕਾ ਦੀ ਭੀੜ ਆਮ ਦੇਖੀ ਜਾ ਸਕਦੀ ਹੈ ਤੇ ਕਈ ਵਾਰ ਤਾਂ ਦੁਕਾਨਦਾਰ ਵੀ ਬਿਨ੍ਹਾਂ ਮਾਸਕ ਤੇ ਸੈਨੇਟਾਈਜ਼ਰ ਦੇ ਦੁਕਾਨਾਂ ਸ਼ਰੇਆਮ ਖੋਲ ਰਹੇ ਹਨ। ਇਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਜੇਕਰ ਰਾਜਪੁਰਾ ਸ਼ਹਿਰ ਦੇ ਬਜ਼ਾਰਾਂ 'ਚ ਦੇਰ ਰਾਤ ਤੱਕ ਇਸੇ ਤਰ੍ਹਾਂ ਭੀੜ ਲੱਗਣੀ ਸ਼ੁਰੂ ਹੋ ਗਈ ਤਾਂ ਸਮਾਜਿਕ ਦੂਰੀ ਅਤੇ ਕੋਵਿਡ-19 ਦੇ ਨਿਯਮਾਂ ਦੀਆਂ ਉਡਦੀਆਂ ਧੱਜ਼ੀਆਂ ਕਾਰਣ ਮੁੜ ਤੋਂ ਰਾਜਪੁਰਾ 'ਚ ਕਰੋਨਾ ਪਾਜੀਟਿਵ ਕੇਸਾਂ ਦੀ ਗਿੱਣਤੀ ਵਧਣ ਕਰਕੇ ਬਫਰ ਜ਼ੋਨ ਵੱਲ ਵੱਧ ਸਕਦਾ ਹੈ। ਜਿਕਰਯੋਗ ਹੈ ਕਿ ਰਾਜਪੁਰਾ ਸ਼ਹਿਰ ਦੇ ਇਸ ਸਮੇਂ 11 ਕਰੋਨਾ ਪਾਜੀਟਿਵ ਐਕਟਿਵ ਕੇਸ ਹਨ ਤੇ ਦਿਨ ਪ੍ਰਤੀ ਦਿਨ ਗਿੱਣਤੀ ਵਧਦੀ ਹੀ ਜਾ ਰਹੀ ਹੈ। ਜੇਕਰ ਦੇਖਿਆ ਜਾਵੇ ਤਾਂ ਰਾਜਪੁਰਾ ਸ਼ਹਿਰ ਵਿੱਚ ਉਪ-ਮੰਡਲ ਮੈਜਿਸਟ੍ਰੇਟ ਰਾਜਪੁਰਾ ਵੱਲੋਂ ਸੈਕਟਰ ਮੈਜਿਸਟ੍ਰੇਟ ਦੀ ਟੀਮ ਤਾਈਨਾਤ ਕੀਤੀ ਹੋਈ ਹੈ ਪਰ ਇਸਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਬਜ਼ਾਰ ਦੀਆਂ ਦੁਕਾਨਾਂ 'ਤੇ ਸਖਤੀ ਨਾਲ ਲਾਗੂ ਕਰਵਾਉਣ 'ਚ ਪੁਲਿਸ ਵੀ ਿਢੱਲ ਵਰਤ ਰਹੀ ਹੈ?

-----

ਕੀ ਕਹਿੰਦੇ ਹਨ ਅਧਿਕਾਰੀ

ਇਸ ਸਬੰਧੀ ਐਸ.ਡੀ.ਐਮ ਰਾਜਪੁਰਾ ਖੁਸ਼ਦਿਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਲਈ ਪੁਲਿਸ ਪ੍ਰਸ਼ਾਸ਼ਨ ਦੇ ਨਾਲ-ਨਾਲ ਵਪਾਰ ਯੂਨੀਅਨਾਂ ਦੇ ਅਹੁੱਦਦਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਜੇਕਰ ਫਿਰ ਵੀ ਕਿਸੇ ਦੁਕਾਨਦਾਰਾਂ ਅਤੇ ਹੋਰਨਾਂ ਵੱਲੋਂ ਅਣਗਹਿਲੀਆਂ ਵਰਤੀਆਂ ਗਈਆਂ ਤਾਂ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਐਸ.ਪੀ ਅਕਾਸ਼ਦੀਪ ਸਿੰਘ ਅੌਲਖ ਨੇ ਕਿਹਾ ਕਿ ਬਜ਼ਾਰ 'ਚ ਸੈਕਟਰ ਮੈਜਿਸਟ੍ਰੇਟ ਦੇ ਨਾਲ ਪੱਕੇ ਤੌਰ ਤੇ ਪੁਲਿਸ ਮੁਲਾਜ਼ਮ ਤਾਈਨਾਤ ਕੀਤੇ ਹੋਏ ਹਨ। ਜੇਕਰ ਬਜ਼ਾਰ ਦੇਰ ਰਾਤ ਤੱਕ ਖੁੱਲੇ ਰਹਿੰਦੇ ਹਨ ਤਾਂ ਦੁਕਾਨਾਂ ਨੂੰ ਬੰਦ ਕਰਵਾਉਣ 'ਚ ਸੈਕਟਰ ਮੈਜਿਸਟ੍ਰੇਟ ਦੁਆਰਾ ਸਖਤੀ ਵਰਤੀ ਜਾਣੀ ਬਣਦੀ ਹੈ।