ਅਸ਼ਵਿੰਦਰ ਸਿੰਘ, ਬਨੂੜ

ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾ ਦੇ ਚਲਦੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਾਵੇਗੀ। ਇਨ੍ਹਾਂ ਵਿਚਾਰਾ ਦਾ ਪ੍ਗਟਾਵਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨੇੜਲੇ ਪਿੰਡ ਖਾਸਪੁਰ ਵਿਖੇ ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਦੀ ਅਗਵਾਈ ਵਿਚ ਸ਼ਾਮਲ ਹੋਏ 2 ਦਰਜਨ ਦੇ ਕਰੀਬ ਅਕਾਲੀ ਭਾਜਪਾ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਖਾਸਪੁਰ ਵਿਖੇ ਵੱਡੀ ਗਿਣਤੀ ਵਿਚ ਪਰਿਵਾਰ ਜੋ ਅਕਾਲੀ ਭਾਜਪਾ ਦਾ ਗੜ੍ਹ ਹੁੰਦੇ ਸਨ ਅੱਜ ਉਹ ਕਾਂਗਰਸ ਪਾਰਟੀ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਪਾਰਟੀ ਦੇ ਝੰਡੇ ਨਿੱਚੇ ਆ ਗਏ ਹਨ। ਇਸ ਮੌਕੇ ਉਨ੍ਹਾਂ ਪਾਰਟੀ ਵਿਚ ਸਾਮਿਲ ਹੋਏ ਜਸਵਿੰਦਰ ਸਿੰਘ, ਅਜੀਤ ਸਿੰਘ, ਰਾਮਪਾਲ, ਰਾਮ ਚੰਦ, ਕੇਸਰ ਸਿੰਘ, ਰਾਮ ਕਿ੍ਸ਼ਨ, ਦੀਸਾ ਸਿੰਘ, ਧਰਮਪਾਲ ਸਿੰਘ, ਕਰਨੈਲ ਸਿੰਘ ਆਦਿ ਨੂੰ ਸ਼ਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਨੈਬ ਸਿੰਘ ਮਨੌਲੀ ਸੂਰਤ, ਸੰਦੀਪ ਸ਼ਰਮਾ, ਬਲਦੀਪ ਸਿੰਘ, ਦਰਬਾਰਾ ਸਿੰਘ, ਜਸਵੀਰ ਸਿੰਘ, ਰਾਜ ਕੁਮਾਰ ਅਤੇ ਲਾਭ ਸਿੰਘ ਮੌਜੂਦ ਸਨ।