ਨਵਦੀਪ ਢੀਂਗਰਾ, ਪਟਿਆਲਾ : ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਕੇਂਦਰ ਸਰਕਾਰ ਵਲੋਂ ਪਦਮਸ਼੍ਰੀ ਸਨਮਾਨ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿਚ ਵੱਖ-ਵੱਖ ਖੇਤਰਾਂ ’ਚ ਵੱਢਮੁੱਲਾ ਯੋਗਦਾਨ ਪਾਉਣ ਵਾਲੀਆਂ ਪੰਜਾਬ ਦੀਆਂ ਪੰਜ ਸਖਸ਼ੀਅਤਾਂ ਸ਼ਾਮਲ ਹਨ। ਪਦਮਸ਼ੀ ਸਨਮਾਨ ਲਈ ਜਾਰੀ ਹੋਈ ਸੂਚੀ ਵਿਚ ਵਿਚ ਪਟਿਆਲਾ ਦੀਆਂ ਦੋ ਸਖਸ਼ੀਅਤਾਂ ਦਾ ਨਾਮ ਵੀ ਸ਼ਾਮਲ ਹੈ। ਸਮਾਜਿਕ ਖੇਤਰ ਵਿਚ ਪਟਿਆਲਾ ਵਾਸੀ ਲਾਜਵੰਤੀ ਤੇ ਮੈਡੀਕਲ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਡਾ. ਆਰ.ਐਲ ਮਿੱਤਲ ਨੂੰ ਪਦਮਸ੍ਰੀ ਸਨਮਾਨ ਲਈ ਚੁਣਿਆ ਗਿਆ ਹੈ।

ਨਾਨੀ ਹੀ ਕੱਢਦੀ ਸੀ ਫੁਲਕਾਰੀ ਤੇ ਉਸਨੂੰ ਦੇਖ ਕੇ ਹੀ ਇਹ ਜਨੂੰਨ ਬਣ ਗਿਆ। ਉਸਤੋਂ ਬਾਅਦ ਪਤਾ ਨਹੀਂ ਕਿੰਨੇ ਹੀ ਅਵਾਰਡ ਮਿਲੇ ਪਰ ਧਿਆਨ ਸਿਰਫ ਫੁਲਕਾਰੀ ‘ਤੇ ਹੀ ਰਿਹਾ। ਇਹ ਕਹਿਣਾ ਹੈ ਸਥਾਨਕ ਤਿ੍ਰਪੜੀ ਇਲਾਕੇ ਦੀ ਕਰੀਬ 65 ਲਾਜਵੰਤੀ ਦਾ, ਜਿਨਾਂ ਨੂੰ ਇਸ ਵਾਰ ਪਦਮਸ਼ੀ ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਲਾਜਵੰਤ ਦੱਸਦੇ ਹਨ ਕਿ ਫੁਲਕਾਰੀ ਦੇ ਪ੍ਰਤੀ ਆਕਰਸ਼ਣ ਉਨਾਂ ਨੂੰ ਆਪਣੀ ਨਾਨੀ ਤੋਂ ਮਿਲਿਆ ਹੈ ਤੇ ਹੌਲੀ-ਹੌਲੀ ਫੁਲਕਾਰੀ ਹੀ ਜਿੰਦਗੀ ਬਣ ਗਈ। ਜਿਵੇਂ ਜਿਵੇਂ ਮੁਹਾਰਤ ਹਾਸਲ ਹੰੁਦੀ ਗਈ ਤਾਂ ਵੱਖਰੀ ਪਛਾਣ ਮਿਲਣ ਲੱਗੀ। ਇਸ ਸਾਲ 1995 ਵਿਚ ਲਾਜਵੰਤੀ ਨੂੰ ਰਾਸ਼ਟਰਪਤੀ ਅਵਾਡਰ ਮਿਲਿਆ। ਫੁਲਕਾਰੀ ਦੀ ਕਲਾ ਲਈ ਉਨਾਂ ਦੇ ਪਵਿਰਾਰ ਦੇ ਹੋਰ ਮੈਂਬਰ ਵੀ ਸਨਮਾਨਤ ਹੋ ਚੁੱਕੇ ਹਨ। ਲੜਕੇ ਅਮਿਤ ਕੁਮਾਰ ਨੂੰ ਸਾਲ 2008 ਵਿਚ ਤੇ ਲਵਲੀ ਨੂੰ ਸਾਲ 2010 ਵਿਚ ਸਨਮਾਨਤ ਕੀਤਾ ਜਾ ਚੁੱਕਿਆ ਹੈ। ਲਾਜਵੰਤ ਨੇ ਦੱਸਿਆ ਕਿ ਉਹ ਫੁਲਕਾਰੀ ਦੀ ਕਲਾ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨਲਈ ਪੰਜਾਬ ਦੇ ਨਾਲ ਨਾਲ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿਚ ਸਰਗਰਮ ਰਹਿੰਦੇ ਹਨ।

ਪੈਰਾਂ ਨੂੰ ਸਿੱਧਾ ਰਾਹ ਦਿਖਾਉਣ ਵਾਲੇ ਡਾ. ਆਰਐਲ ਮਿੱਤਲ

ਪਟਿਆਲਾ ਦੇ ਸੀਨੀਅਰ ਆਰਥੋਪੈਡੀਸ਼ੀਅਨ ਰਤਨ ਲਾਲ (ਆਰ.ਐਲ) ਮਿੱਤਲ ਨੂੰ ਇਸ ਵਾਰ ਪਦਮਸ਼੍ਰੀ ਅਵਾਰਡ ਨੂੰ ਅਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਮੈਡੀਕਲ ਖੇਤਰ ਵਿਚ ਕਰੀਬ 55 ਸਾਲ ਸੇਵਾਵਾਂ ਦੇਣ ਵਾਲੇ ਡਾ. ਆਰ.ਐਲ ਮਿੱਤਲ ਬੱਚਿਆਂ ਨੂੰ ਜਨਮ ਤੋਂ ਟੇਢੇ-ਮੇਢੇ ਪੈਰਾਂ ਨੂੰ ਸਿੱਧਾ ਕਰਨ ਵਿਚ ਮੁਹਾਰਤ ਰੱਖਦੇ ਹਨ। ਡਾ. ਮਿੱਤਲ ਕਹਿੰਦੇ ਹਨ ਕਿ ਇਸ ਖੇਤਰ ਵਿਚ ਹੋਰ ਜ਼ਿਆਦਾ ਮੁਹਾਰਤ ਹਾਸਲ ਕਰਨ ਲਈ ਹਮੇਸ਼ਾ ਵੀ ਖੋਜ ਵਿਚ ਲੱਗੇ ਰਹਿੰਦੇ ਹਨ। ਹੁਣ ਵੀ ਮੌਕੇ ਮਿਲਦਾ ਹੈ ਤਾਂ ਉਹ ਆਰਥੋ ਵਿਚ ਅਪ੍ਰੇਸ਼ਨ ਕਰਦੇ ਹਨ।

Posted By: Susheel Khanna