ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਨਿੱਜੀ ਸਕੂਲਾਂ ਤੇ ਪ੍ਰਰਾਈਵੇਟ ਪਬਲਿਸ਼ਰ ਦੀ ਮਿਲੀਭੁਗਤ ਨੂੰ ਠੱਲ੍ਹ ਪਾਉਣ ਲਈ ਪੇਰੈਂਟਸ ਗਰੁੱਪ ਪਟਿਆਲਾ ਦੇ ਚੇਅਰਮੈਨ ਅਮਨਦੀਪ ਬਿਊਟੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ ਸਬੰਧ 'ਚ ਉਨ੍ਹਾਂ ਨੇ ਤਿੰੰਨ ਨਿੱਜੀ ਸਕੂਲਾਂ ਵਲੋਂ ਪ੍ਰਰਾਇਵੇਟ ਪਬਲੀਸ਼ਰ ਤੋਂ ਵਿਦਿਆਰਥੀਆਂ ਨੂੰ ਕਿਤਾਬਾ ਖਰੀਦਣ ਦੇ ਦੋਸ਼ ਲਗਾਏ ਹਨ ਤੇ ਸਕੂਲਾਂ ਖਿਲਾਫ਼ ਕਾਰਵਾਈ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਨੂੰ ਪ੍ਰਰਾਈਵੇਟ ਪਬਲੀਸ਼ਰ ਦੀ ਥਾਂ ਐੱਨਸੀਆਰਟੀ ਦੀਆਂ ਕਿਤਾਬਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ ਪਰ ਇਸ ਦੇ ਉਲਟ ਨਿੱਜੀ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਵਿਦਿਆਰਥੀਆਂ ਨੂੰ ਪ੍ਰਰਾਈਵੇਟ ਪਬਲੀਸ਼ਰ ਦੀਆਂ ਕਿਤਾਬਾਂ ਖਰੀਦਣ ਲਈ ਮਜਬੂਰ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਸ਼ਹਿਰ ਦੇ ਤਿੰਨ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਲਗਵਾਈ ਕਿਤਾਬਾਂ ਦੀ ਸੂਚੀ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਕੂਲ ਪ੍ਰਰਾਈਵੇਟ ਪਬਲੀਸ਼ਰ ਦੀਆਂ ਕਿਤਾਬਾਂ ਲਾਉਣ ਲਈ ਵਿਦਿਆਰਥੀਆਂ ਨੂੰ ਮਜਬੂਰ ਕਰਦਾ ਹੈ ਤਾਂ ਉਸ ਸਕੂਲ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ। ਇਸ ਲਈ ਉਨ੍ਹਾਂ ਦੀ ਸਿੱਖਿਆ ਵਿਭਾਗ ਤੋਂ ਮੰਗ ਹੈ ਕਿ ਉਕਤ ਸਕੂਲ ਦੀ ਐੱਨਓਸੀ ਵੀ ਰੱਦ ਕੀਤੀ ਜਾਵੇ।

-------------

ਵੈੱਬਸਾਈਟ ਤੇ ਸਕੂਲਾਂ ਨੋਟਿਸ ਬੋਰਡ 'ਤੇ ਸਕੂਲਾਂ ਵੱਲੋਂ ਸੂਚੀ ਲਾਉਣਾ ਹੈ ਜ਼ਰੂਰੀ

ਸਿੱਖਿਆ ਵਿਭਾਗ ਨੇ ਸਕੂਲ ਮੈਨੇਜਮੈਂਟ ਦੀਆਂ ਕਿਤਾਬਾਂ ਦੀ ਸੂਚੀ ਈ-ਪੰਜਾਬ ਪੋਰਟਲ 'ਤੇ ਅਪਲੋਡ ਕਰਨ ਦੇ ਨਾਲ-ਨਾਲ ਸਕੂਲ ਦੇ ਨੋਟਿਸ ਬੋਰਡ 'ਤੇ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਨ ਵਾਲੇ ਸਕੂਲਾਂ ਖ਼ਿਲਾਫ਼ ਦੀ ਪੰਜਾਬ ਰੈਗੂਲੇਸ਼ਨ ਆਫ਼ ਫ਼ੀਸ ਆਫ਼ ਏਡਿਡ ਐਜੂਕੇਸ਼ਨ ਇੰਸਟੀਚਿਊਸ਼ਨ ਐਕਟ 2016 ਤਹਿਤ ਸਕੂਲ ਦੀ ਮਾਲਤਾ ਵੀ ਰੱਦ ਕੀਤੀ ਜਾ ਸਕਦੀ ਹੈ। ਇਸ ਲਈ ਵਿਭਾਗ ਵੱਲੋਂ ਐੱਨਸੀਆਰਟੀ ਤੇ ਸੀਆਈਐੱਸਸੀਈ ਨਾਲ ਸਬੰਧਤ ਬੋਰਡ ਨੇੇ ਸੰਸਥਾਵਾਂ ਵੱਲੋਂ ਪ੍ਰਕਾਸ਼ਨ ਕੀਤੀਆਂ ਕਿਤਾਬਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਮਾਪਿਆਂ 'ਤੇ ਪੈ ਰਿਹਾ ਆਰਥਿਕ ਬੋਝ ਘੱਟ ਕੀਤਾ ਜਾ ਸਕੇ।

---------

ਦੋਸ਼; 20 ਫ਼ੀਸਦੀ ਕਮਿਸ਼ਨ 'ਤੇ ਨਿੱਜੀ ਸਕੂਲਾਂ ਨਾਲ ਹੋ ਰਿਹੈ ਸੌਦਾ

ਨਾਮ ਨਾ ਛਾਪਣ ਦੀ ਸ਼ਰਤ 'ਤੇ ਪ੍ਰਰਾਈਵੇਟ ਪਬਲੀਸ਼ਰ ਨੇ ਦੱਸਿਆ ਕਿ ਨਿੱਜੀ ਸਕੂਲਾਂ ਵੱਲੋਂ ਪਬਲੀਸ਼ਰ ਤੋਂ 30 ਫ਼ੀਸਦੀ ਕਮਿਸ਼ਨ 'ਤੇ ਕਿਤਾਬਾਂ ਦੀ ਖਰੀਦ ਕੀਤੀ ਜਾ ਰਹੀ ਹੈ ਪਰ ਪਿਛਲੇ ਦੋ ਸਾਲਾਂ ਵਿਚ ਕਮਿਸ਼ਨ ਵਿਚ ਕਾਫ਼ੀ ਵਾਧਾ ਹੋਇਆ ਹੈ।