ਪੱਤਰ ਪ੍ਰਰੇਰਕ, ਪਟਿਆਲਾ ; ਬਸੰਤ ਰਿਤੂ ਯੂਥ ਕਲੱਬ ਤਿ੍ਪੜੀ ਪਟਿਆਲਾ ਵਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਤੇ ਜਾਗਦੇ ਰਹੋ ਯੂਥ ਕਲੱਬ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਸਨੌਰੀ ਗੇਟ ਵਿਖੇ ਬਾਲ ਵਿਕਾਸ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਇੰਜੀਨੀਅਰ ਆਕਰਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਸਰਦੀ ਦੇ ਮੌਸਮ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਦੀ ਤੋਂ ਬਚਣ ਲਈ ਇਨਾਮ ਵਜੋਂ ਜਰਸੀਆਂ ਵੰਡੀਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ ਸਨੌਰੀ ਗੇਟ ਵਿਖੇ ਅਧਿਆਪਕਾ ਗੁਲਾਟੀ ਦੀ ਸਰਪ੍ਰਸਤੀ ਹੇਠ 35 ਬੱਚਿਆਂ ਨੂੰ ਸਰਦੀ ਤੋਂ ਬੱਚਣ ਲਈ ਜਰਸੀਆਂ ਵੰਡੀਆਂ ਗਈਆਂ। ਦੱਸਣਾ ਬਣਦਾ ਹੈ ਕਿ ਬਸੰਤ ਰਿਤੂ ਕਲੱਬ ਦਾ ਉਦੇਸ਼ ਬੱਚਿਆਂ ਨੂੰ ਸਿੱਖਿਆ ਸਬੰਧੀ ਅਤੇ ਖੇਡਾਂ ਸਬੰਧੀ ਉਤਸ਼ਾਹਿਤ ਕਰਨ ਦੇ ਨਾਲ ਨਾਲ ਬੱਚਿਆ ਨੂੰ ਹਰ ਸਾਲ ਪਠਨ ਸਮਗਰੀ ਵੀ ਦਿੱਤੀ ਜਾਂਦੀ ਹੈ।