ਪੱਤਰ ਪੇ੍ਰਰਕ, ਪਟਿਆਲਾ : ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਦਾ ਵਫਦ ਬੀ.ਐਸ. ਸੇਖੋਂ ਚੀਫ ਪੈਟਰਨ ਦੀ ਅਗਵਾਈ ਹੇਠ ਪਦ-ਉੱਨਤ ਹੋਏ ਚੀਫ ਇੰਜੀ. ਇੰਦਰਜੀਤ ਸਿੰਘ ਨੂੰ ਪਟਿਆਲਾ ਵਿਖੇ ਮਿਲਿਆ ਤੇ ਜਥੇਬੰਦੀ ਨੇ ਬੁੱਕਾ, ਲੋਈ ਤੇ ਸਿਰੋਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਫ਼ਦ ਵਲੋਂ ਚੀਫ ਇੰਜੀਨੀਅਰ ਇੰਦਰਜੀਤ ਸਿੰਘ ਨਾਲ ਵਰਕਰਾਂ ਦੇ ਮੰਗਾਂ ਅਤੇ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ, ਜਿਸ 'ਤੇ ਚੀਫ ਇੰਜ. ਇੰਦਰਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਦੇ ਕੰਮ ਜਿੱਥੇ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ, ਉਥੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਮਸਲਿਆਂ ਦਾ ਹੱਲ ਵੀ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।

ਇਸ ਮੌਕੇ ਪ੍ਰਰੈਸ ਸਕੱਤਰ ਰਾਮ ਸਿੰਘ ਸਨੌਰ, ਬਲਵਿੰਦਰ ਸਿੰਘ ਬਾਜਵਾ ਸੀ. ਮੀਤ ਪ੍ਰਧਾਨ, ਅਮਰੀਕ ਸਿੰਘ ਕੰਗ ਮੀਤ ਪ੍ਰਧਾਨ, ਅਵਤਾਰ ਸਿੰਘ ਪੰਧੇਰ, ਕੁਲਵੰਤ ਸਿੰਘ ਨਾਭਾ ਡਿਪਟੀ ਜਨਰਲ ਸਕੱਤਰ, ਸਰਬਜੀਤ ਸਿੰਘ ਪ੍ਰਧਾਨ ਪੀ.ਐਂਡ ਐਮ. ਪਟਿਆਲਾ, ਰਜਿੰਦਰ ਸਿੰਘ ਸੰਧੂ, ਗੁਰਦੀਪ

ਸਿੰਘ ਬਾਬਾ ਤੇ ਹੋਰ ਸਾਥੀ ਸ਼ਾਮਲ ਸਨ।