ਜਾਗਰਣ ਟੀਮ, ਪਟਿਆਲਾ/ਲੁਧਿਆਣਾ : ਹੈਦਰਾਬਾਦ ਦੇ ਚਿੜੀਆ ਘਰ ਵਿਚ ਅੱਠ ਏਸ਼ੀਆਈ ਸ਼ੇਰਾਂ ਦੇ ਕੋਰੋਨਾ ਲਾਗ ਤੋਂ ਪੀੜਤ ਹੋਣ ਮਗਰੋਂ ਸੂਬੇ ਵਿਚ ਚਿੜੀਆ ਘਰਾਂ ਨੂੰ 31 ਮਈ ਤਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।

ਪਟਿਆਲਾ ਲਾਗੇ ਬਨੂੜ ਸਥਿਤ ਛੱਤਬੀੜ ਚਿੜੀਆ ਘਰ ਤੇ ਲੁਧਿਆਣਾ ਦੇ ਟਾਈਗਰ ਸਫਾਰੀ ਨੂੰ 31 ਮਈ ਤਕ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ। ਬਨੂੜ ਦੇ ਚਿੜੀਆ ਘਰ ਇੰਚਾਰਜ ਨਰੇਸ਼ ਨੇ ਦੱਸਿਆ ਕਿ ਸੋਮਵਾਰ ਨੂੰ ਛੁੱਟੀ ਹੁੰਦੀ ਹੈ। ਸਰਕਾਰ ਦੀ ਹਿਦਾਇਤ ਮੁਤਾਬਕ ਲੰਘੇ ਕੁਝ ਸਮੇਂ ਤੋਂ ਸ਼ਨਿਚਰਵਾਰ ਤੇ ਐਤਵਾਰ ਨੂੰ ਇਹ ਬੰਦ ਰੱਖਿਆ ਜਾਂਦਾ ਹੈ। ਬਾਕੀ ਦਿਨਾਂ ਵਿਚ ਹਰ ਰੋਜ਼ ਵਾਂਗ 9.30 ਤੋਂ 11.30 ਵਜੇ, ਦੁਪਹਿਰ 12 ਤੋਂ 2 ਵਜੇ ਤੇ ਫੇਰ 2.30 ਵਜੇ ਤੋਂ ਚਾਰ ਵਜੇ ਤਕ ਐਂਟਰੀ ਹੁੰਦੀ ਸੀ। ਹੁਣ ਇਸ ਨੂੰ 31 ਮਈ ਤਕ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਇੱਥੋਂ ਦੇ ਸਾਰੇ ਜਾਨਵਰ ਤੰਦਰੁਸਤ ਹਨ।

ਕੋਵਿਡ-19 ਤੋਂ ਪਹਿਲਾਂ ਜਾਨਵਰਾਂ ਨੂੰ ਖਾਣਾ ਦੇਣ ਵਾਲੇ ਮੁਲਾਜ਼ਮ ਮਾਸਕ, ਦਸਤਾਨੇ, ਗਮ ਬੂਟ ਤੇ ਸੇਫਟੀ ਸੂਟ ਪਹਿਨ ਕੇ ਉਨ੍ਹਾਂ ਲਾਗੇ ਜਾਂਦੇ ਹਨ ਤਾਂ ਜੋ ਬਿਮਾਰੀ ਜਾਨਵਰਾਂ ਵਿਚ ਫੈਲ ਨਾ ਸਕੇ। ਇੱਥੇ ਸ਼ੇਰ, ਟਾਈਗਰ, ਲੈਪਰਡ ਸਮੇਤ ਜੰਗਲੀ ਬਿੱਲੀ ਨਸਲ ਦੇ 40 ਜੀਵ ਹਨ।

ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਜਾਰੀ ਹੋਈਆਂ ਹਦਾਇਤਾਂ ਮੁਤਾਬਕ ਜਿਨ੍ਹਾਂ ਜਾਨਵਰਾਂ ਨੂੰ ਮਾਸ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦਾ ਖਾਣਾ ਪਾਣੀ ਨੂੰ 65 ਫ਼ੀਸਦ ਤਕ ਉਬਾਲ ਕੇ ਦਿੱਤਾ ਜਾ ਰਿਹਾ ਹੈ। ਅਜਿਹੇ ਵਿਚ ਇਹ ਤਜਰਬਾ ਲੰਘੇ ਤਿਨ ਦਿਨਾਂ ਤੋਂ ਜਾਰੀ ਹੈ ਤੇ ਿਫ਼ਲਹਾਲ ਤਕ ਕਾਮਯਾਬ ਹੈ। ਕਿਸੇ ਵੀ ਜਾਨਵਰ ਨੂੰ ਦਿੱਕਤ ਪੇਸ਼ ਨਹੀਂ ਆਈ ਹੈ।