ਪੱਤਰ ਪ੍ਰਰੇਰਕ, ਰਾਜਪੁਰਾ : ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਬਲਾਕ ਘਨੌਰ ਅਤੇ ਬਲਾਕ ਸੰਭੂ ਦੀਆਂ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਵੰਡੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਯੂਥ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਮੈਂਬਰ ਜ਼ਿਲ੍ਹਾ ਪਰਿਸ਼ਦ ਗਗਨਦੀਪ ਸਿੰਘ ਜਲਾਲਪੁਰ, ਚੇਅਰਮੈਨ ਬਲਾਕ ਸੰਭੂ ਅੱਛਰ ਸਿੰਘ ਭੇਡਵਾਲ, ਅਮਰੀਕ ਸਿੰਘ ਖਾਨਪੁਰ ਮੈਂਬਰ ਜ਼ਿਲ੍ਹਾ ਪਰਿਸ਼ਦ, ਜਗਰੂਪ ਸਿੰਘ, ਹੈਪੀ ਸੇਹਰਾ ਮੈਂਬਰ ਬਲਾਕ ਸੰਮਤੀ, ਸਾਬਕਾ ਸਰਪੰਚ ਜਗਦੀਪ ਸਿੰਘ ਡਿੰਪਲ ਚਪੜ੍ਹ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਇਮਾਨਦਾਰੀ ਨਾਲ ਕੰਮ ਕਰਕੇ ਆਪੋ-ਆਪਣੇ ਪਿੰਡਾਂ ਦੀ ਨੁਹਾਰ ਬਦਲਣ ਵਿਚ ਲੱਗੀਆਂ ਹੋਈਆਂ ਹਨ, ਉਨ੍ਹਾਂ ਨੂੰ ਇਨਾਮ ਵਜੋਂ ਗ੍ਾਂਟਾਂ ਦੇ ਗੱਫ਼ੇ ਦੇ ਕੇ ਨਿਵਾਜਿਆ ਜਾਵੇਗਾ।ਉਨ੍ਹਾਂ ਵਲੋਂ ਸਰਪੰਚਾਂ ਨੂੰ ਬਿਨ੍ਹਾਂ ਕਿਸੇ ਪੱਖ-ਪਾਤ ਦੇ ਸਮੁੱਚੇ ਪਿੰਡ ਨੂੰ ਨਾਲ ਲੈ ਕੇ ਵਿਕਾਸ ਕੰਮ ਕਰਨ ਦੀ ਅਪੀਲ ਕੀਤੀ ਗਈਜਲਾਲਪੁਰ ਵਲੋਂ ਪੰਚਾਇਤਾਂ ਨੂੰ ਪਿੰਡਾਂ ਦੇ ਸਮਸ਼ਾਨਘਾਟਾਂ ਨੂੰ ਸਾਂਝਾ ਕਰਕੇ ਇਕ ਬਣਾਉਣ ਅਤੇ ਸਰਕਾਰੀ ਸਕੂਲਾਂ ਦਾ ਨਵੀਨੀਕਰਨ ਕਰਨ ਵੱਲ ਵੱਧ ਧਿਆਨ ਦੇਣ ਬਾਰੇ ਕਿਹਾ ਗਿਆ।ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਮੰਡਵਾਲ, ਆਲਮਪੁਰ, ਘੜਾਮਾਂ, ਚਤਰ ਨਗਰ, ਜੈ ਨਗਰ, ਨੌਵਾਗਾਂ, ਪਿੰਡ ਚਮਾਰੂ, ਅਲਾਮਦੀਪੁਰ, ਨਵਾਂ ਅਜਰੌਰ, ਭੱਟਮਾਜਰਾ, ਜਮੀਤਗੜ੍ਹ, ਚਪੜ੍ਹ, ਸੀਲ ਸਮੇਤ ਹੋਰਨਾਂ ਪਿੰਡਾਂ ਨੂੰ ਵੱਖ-ਵੱਖ ਵਿਕਾਸ ਕੰਮਾਂ ਲਈ 60 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਪ੍ਰਦਾਨ ਕੀਤੇ ਗਏ ਹਨ।ਇਸ ਮੌਕੇ ਬਲਾਕ ਸੰਮਤੀ ਮੈਂਬਰ ਨਰੇਸ਼ ਸੂਦ ਅਜਰੌਰ, ਸਤਿੰਦਰ ਸਿੰਘ ਡਿੰਪਲ ਸਰਪੰਚ ਸੂਹਰੋਂ, ਰਵਿੰਦਰ ਸਿੰਘ ਖੋਖਰ ਸਰਪੰਚ ਚਤਰਨਗਰ, ਹਰਪ੍ਰਰੀਤ ਸਿੰਘ ਸਰਪੰਚ ਚਮਾਰੂ, ਜਸਬੀਰ ਸਿੰਘ ਅਲਾਮਦੀਪੁਰ, ਮਨਜੀਤ ਸਿੰੰਘ ਸਰਪੰਚ ਚਪੜ੍ਹ, ਗੁਰਦੀਪ ਸਿੰਘ ਸਰਪੰਚ ਜੈ ਨਗਰ, ਸੁਰਜੀਤ ਸਿੰਘ ਸਰਪੰਚ ਅਜਰੌਰ, ਜਸਪਾਲ ਸਿੰਘ ਨੰਬਰਦਾਰ ਅਜਰੌਰ, ਰਾਮ ਸਿੰਘ ਸੀਲ, ਮੇਵਾ ਸਿੰਘ ਲਾਛੜੂ, ਗੁਰਦੇਵ ਸਿੰਘ ਲਾਛੜੂ, ਜਸਵੀਰ ਸਿੰਘ ਸਰਪੰਚ ਭੱਟਮਾਜਰਾ ਸਮੇਤ ਹੋਰ ਵੀ ਹਾਜ਼ਰ ਸਨ।