ਹਰਿੰਦਰ ਸ਼ਾਰਦਾ, ਪਟਿਆਲਾ

ਨੀਤੀ ਅਯੋਗ ਦੇ ਅਧਾਰ ਤੇ ਨੈਸ਼ਨਲ ਐਕਰੀਡੇਸ਼ਨ ਬੋਰਡ ਫ਼ਾਰ ਹੋਸਪੀਟਲ ਐਂਡ ਹੈਲਥ ਕੇਅਰ ਪ੍ਰਰੋਵਾਈਡਰਜ਼ (ਐਨਏਬੀਐਚ) ਵਲੋਂ ਸਰਕਾਰੀ ਮਾਤਾ ਕੁੱਸ਼ਲਿਆ ਹਸਪਤਾਲ ਦੀ ਚੈਕਿੰਗ ਕੀਤੀ ਗਈ। ਟੀਮ ਵਲੋਂ ਹਸਪਤਾਲ ਦੇ ਖਰਚਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਹਸਪਤਾਲ ਦੀ ਓਟੀ ਦੇ ਖਰਚ ਦੇ ਮਿਲਾਨ ਵਿਚ ਕਾਫ਼ੀ ਖਾਮੀਆਂ ਪਾਈਆਂ ਗਈਆਂ ਹਨ। ਇਸ ਸਬੰਧੀ ਟੀਮ ਵਲੋਂ ਓਟੀ ਵਿਭਾਗ ਦੇ ਮੁੱਖੀ ਨੂੰ ਵੀ ਲਿਖ਼ਤ ਵਿਚ ਜਵਾਬ ਤਲਬ ਕਰ ਦਿੱਤਾ ਗਿਆ ਹੈ। ਜੇਕਰ ਮਿਲਾਣ ਕਲੀਅਰ ਨਾ ਹੋ ਸਕਿਆ ਤਾਂ ਟੀਮ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਐਨਏਬੀਐਚ ਦੀ ਟੀਮ ਵਲੋਂ ਡਾ. ਪਰਮਿੰਦਰ ਕੌਰ ਗਿੱਲ ਦੀ ਅਗੁਵਾਈ ਹੇਠ 2017-18 ਦੇ ਖਰਚਿਆਂ ਦੀ ਚੈਕਿੰਗ ਕੀਤੀ ਗਈ। ਜੋਕਿ ਟੀਮ ਵਲੋਂ ਦੇਰ ਸ਼ਾਮ ਤੱਕ ਜਾਰੀ ਰਹੀ ਹੈ। ਇਸ ਉਨਾਂ੍ਹ ਦੇ ਨਾਲ ਟੀਮ ਵਿਚ ਵਿਵੇਕ ਭਗਤ, ਮੋਨਿਕਾ ਸ਼ਰਮਾ, ਡਾ. ਅਰਸ਼ਨੂਰ ਕੌਰ ਵੀ ਸ਼ਾਮਿਲ ਸਨ। ਟੀਮ ਵਲੋਂ ਹਸਪਤਾਲ ਵਿਚ ਖਰਚਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਵਲੋਂ ਰੋਜ਼ਾਨਾ ਓਪੀਡੀ ਖਰਚ, ਆਪ੍ਰਰੇਸ਼ਨ, ਡਿਲੀਵਰੀ, ਮੁਫ਼ਤ ਦਵਾਈ, ਮਰੀਜ਼ ਦਾਖ਼ਲਾ ਖਰਚ, ਪੈਰਾ ਮੈਡੀਕਲ ਸਟਾਫ਼ ਤੇ ਮੈਡੀਕਲ ਸਟਾਫ਼ ਦੇ ਖਰਚਿਆਂ ਦੀ ਜਾਂਚ ਕੀਤੀ ਗਈ। ਜਾਂਚ 'ਚ ਓਟੀ ਦੇ ਖਰਚਿਆਂ ਦੇ ਮਿਲਾਣ ਵਿਚ ਕਮੀ ਪਾਈ ਗਈ ਹੈ। ਜਿਸ ਦੀ ਵਿਭਾਗ ਨੂੰ ਜਵਾਬ ਤਲਬੀ ਕਰ ਦਿੱਤੀ ਗਈ ਹੈ।