ਸੀਨੀਅਰ ਰਿਪੋਰਟਰ, ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਤਲਵਾਰਬਾਜ਼ ਉਦੈਵੀਰ ਸਿੰਘ ਨੇ ਲੰਦਨ ਵਿਖੇ ਹੋਈ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਰਾਪਤ ਕੀਤਾ ਹੈ। ਅਰਜੁਨਾ ਐਵਾਰਡੀ ਮੁੱਕੇਬਾਜ਼ ਜੈਪਾਲ ਸਿੰਘ ਤੇ ਸਵ. ਪਰਮਜੀਤ ਕੌਰ ਦੇ ਸਪੁੱਤਰ ਉਦੈਵੀਰ ਸਿੰਘ ਇੱਪੀ ਵਰਗ ਦੇ ਟੀਮ ਮੁਕਾਬਲੇ 'ਚੋਂ ਦੇਸ਼ ਲਈ ਸੋਨ ਤਗਮਾ ਜਿੱਤ ਕੇ ਸਫਲਤਾ ਹਾਸਲ ਕੀਤੀ ਹੈ। ਟੀਮ ਮੁਕਾਬਲੇ 'ਚ ਉਦੈਵੀਰ ਤੋਂ ਇਲਾਵਾ ਚਿੰਗਖਾਮ ਸਿੰਘ, ਸੁਨੀਲ ਕੁਮਾਰ ਤੇ ਸਤਸਿਵਾਨ ਨਿਰਮਲਾ ਸ਼ਾਮਲ ਸਨ। ਇਸ ਪ੍ਰਰਾਪਤੀ 'ਤੇ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਸ਼ਾਸ਼ਵਤ ਰਾਜਦਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਲਵਲੀ ਯੂਨੀਵਰਸਿਟੀ ਦੇ ਸਾਬਕਾ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਉਦੈਵੀਰ ਸਿੰਘ, ਉਸ ਦੇ ਮਾਪਿਆਂ ਤੇ ਕੋਚਾਂ ਨੂੰ ਉਕਤ ਪ੍ਰਰਾਪਤੀ 'ਤੇ ਵਧਾਈ ਦਿੱਤੀ ਹੈ।