<

p> ਫੋਟੋ ਫਾਇਲ,20ਐਸਐਨਡੀ-ਪੀ-20))

ਚੈਂਪੀਅਨਸ਼ਿਪ ਦੇ ਜੇਤੂਆਂ ਦਾ ਸਨਮਾਨ ਕਰਦੇ ਰਜਿੰਦਰ ਬਿੱਟੂ ਤੇ ਹੋਰ।

ਪੱਤਰ ਪੇ੍ਰਕ, ਫ਼ਤਹਿਗੜ੍ਹ ਸਾਹਿਬ:

ਗਾਂਧੀ ਨਗਰ ਦੀ ਕ੍ਰਿਸ਼ਨਾ ਧਰਮਸ਼ਾਲਾ 'ਚ ਦਿ ਡੋਜੋ ਕੈਂਪ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਦਾ ਉਦਘਾਟਨ ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਬਿੱਟੂ ਨੇ ਕੀਤਾ। ਬਿੱਟੂ ਨੇ ਚੈਂਪੀਅਨਸ਼ਿਪ ਕਰਵਾਉਣ 'ਤੇ ਨਵਪ੍ਰਰੀਤ ਸਿੰਘ ਅਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹੋਰਨਾਂ ਖੇਡਾਂ ਦੇ ਨਾਲ ਨਾਲ ਕਰਾਏ ਸਿੱਖਣੇ ਜ਼ਰੂਰੀ ਹਨ। ਇਸ ਲਈ ਹਰ ਇਕ ਨੂੰ ਅਜਿਹੇ ਮੁਕਾਬਲਿਆਂ 'ਚ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਇਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲਿਆਂ 'ਚ ਰੋਹਿਤ ਦਹੇਲਾ ਨੇ ਅੰਡਰ-14 'ਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਸੀਨੀਅਰ ਮੁਕਾਬਲੇ ਅੰਡਰ-21 ਅੰਮਿ੍ਤਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਇਸਤਰੀ ਵਰਗ ਦੇ ਅੰਡਰ-14 'ਚ ਅਲੀਸ਼ਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜਿਨ੍ਹਾਂ ਨੂੰ ਮੁੱਖ ਮਹਿਮਾਨਾਂ ਵੱਲੋਂ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।