ਬਲਜੀਤ ਰਤਨ, ਨਵਾਂਸ਼ਹਿਰ

ਮਨੁੱਖੀ ਅਧਿਕਾਰ ਮੰਚ ਦੀ ਉਚੇਚੀ ਮੀਟਿੰਗ ਪੰਜਾਬ ਚੇਅਰਮੈਨ ਚੇਤ ਰਾਮ ਰਤਨ ਦੀ ਅਗਵਾਈ ਹੇਠ

ਨਵਾਂਸ਼ਹਿਰ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੌਮੀ ਚੇਅਰਪਰਸਨ ਪਿ੍ਰਤਪਾਲ ਕੌਰ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਅੌਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਅਤੇ ਇਨਸਾਫ਼ ਦਿਵਾਉਣ ਲਈ ਅਹਿਮ ਭੂਮਿਕਾ ਨਿਭਾਉਂਦਾ ਰਹੇਗਾ। ਉਪਰੰਤ ਸ਼ੁਭਲਤਾ ਸੈਣੀ ਨੂੰ ਚੇਅਰਪਰਸਨ ਪੰਜਾਬ ਅਤੇ ਅਰਚਨਾ ਮਹਾਜਨ ਨੂੰ ਕੌਮੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਨਿਯੁਕਤੀਆਂ ਦੀ ਤਾਜ਼ਪੋਸ਼ੀ ਅੌਰਤਾਂ ਦੇ ਵਿਸ਼ੇਸ ਇੱਕਠ ਦੌਰਾਨ ਨਿਯੁਕਤੀ ਪੱਤਰ ਦੇਕੇ ਕੀਤੀ ਜਾਵੇਗੀ। ਇਨ੍ਹਾਂ ਨਿਯੁਕਤੀਆਂ ਦਾ ਕੌਮੀ ਪ੍ਰਧਾਨ ਡਾ: ਜਸਵੰਤ ਸਿੰਘ ਖੇੜਾ ਅਤੇ ਰਾਮ ਜੀ ਲਾਲ ਸਾਬਕਾ ਐੱਸਐੱਸਪੀ ਸਰਪ੍ਰਸਤ ਮੰਚ ਨੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਚੇਅਰਪਰਸਨ ਸ਼ੁੱਭਲਤਾ ਸੈਣੀ ਸਮਾਜ ਸੇਵਾ ਦੇ ਹਰ ਖੇਤਰ ਵਿਚ ਅੱਗੇ ਹੋ ਕੇ ਕੰਮ ਕਰਨ ਲਈ ਯਤਨਸ਼ੀਲ ਰਹਿੰਦੀ ਹੈ। ਇਸ ਮੌਕੇ ਦੀਦਾਰ ਸਿੰਘ ਰੂਪਰਾਏ ਚੇਅਰਮੈਨ ਦੋਆਬਾ, ਉਂਕਾਰ ਸਿੰਘ ਯੂਥ ਪ੍ਰਧਾਨ ਦੋਆਬਾ, ਪਿ੍ਰੰਸੀਪਲ ਹਰਜੀਤ ਰਾਣੀ ਵਾਈਸ ਚੇਅਰਪ੍ਰਸਨ, ਸੰਜੀਵ ਕੈਂਥ, ਹੁਸਨ ਲਾਲ ਸੂੰਢ, ਨਿਰਮਲ ਲਾਲ ਭਾਰਟਾ ਅਤੇ ਤਜਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ।