ਪੱਤਰ ਪ੍ਰਰੇਰਕ, ਪਟਿਆਲਾ

ਪੁਲਿਸ ਟੀਮ ਨੇ ਵਿਅਕਤੀ ਨੂੰ 9 ਗ੍ਰਾਮ ਸਮੈਕ ਸਮੇਤ ਗਿ੍ਫਤਾਰ ਕੀਤਾ ਹੈ। ਦਿੱਤੀ ਜਾਣਕਾਰੀ ਮੁਤਾਬਕ ਐੱਸਆਈ ਮੇਵਾ ਸਿੰਘ ਪੁਲਿਸ ਟੀਮ ਸਮੇਤ 23 ਨੰਬਰ ਫਾਟਕ ਕੋਲ ਮੌਜੂਦ ਸੀ। ਇਸੇ ਦੌਰਾਨ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਤੋਂ 9 ਗ੍ਰਾਮ ਸਮੈਕ ਬਰਾਮਦ ਹੋਈ ਹੈ। ਇਸ ਵਿਅਕਤੀ ਦੀ ਪਛਾਣ ਨਰਜੀਤ ਸਿੰਘ ਵਾਸੀ ਤੋਪਖਾਨਾ ਮੋੜ ਪਟਿਆਲਾ ਵਜੋਂ ਹੋਈ ਹੈ। ਜਿਸ ਖਿਲਾਫ ਥਾਣਾ ਸਿਵਲ ਲਾਇਨ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।