v> ਸਟਾਫ ਰਿਪੋਰਟਰ, ਪਟਿਆਲਾ: ਸਕੂਲ ਫੀਸਾਂ, ਪੈਟਰੋਲ ਡੀਜ਼ਲ ਕੀਮਤਾਂ ਤੇ ਬਿਜਲੀ ਬਿੱਲ ਵਾਧਿਆਂ ਖ਼ਿਲਾਫ਼ ਪਟਿਆਲਾ ਵਿਚ ਧਰਨੇ ਦੇਣ ਵਾਲੇ ਅਕਾਲੀ ਦਲ ਦੇ ਕਈ ਆਗੂਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਬੀਤੇ ਦਿਨ ਮੋਤੀ ਮਹਿਲ ਵੱਲ ਜਾਣ ਵੱਲ ਰੋਸ ਮਾਰਚ ਦੀ ਅਗਵਾਈ ਕਰਨ ਵਾਲੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਰੁਮਾਣਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਤੇ ਹੋਰਨਾ ਅਕਾਲੀ ਵਰਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਮੁੜ ਵੱਖ ਵੱਖ ਮੰਗਾਂ ਨੂੰ ਲੈ ਕੇ ਸ਼ਹਿਰ ਵਿਚ ਧਰਨਾ ਦੇਣ ਵਾਲਿਆਂ ਖ਼ਿਲਾਫ਼ ਵੀ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਵਲੋਂ ਥਾਣਾ ਸਿਵਲ ਲਾਇਨ ਤੇ ਥਾਣਾ ਕੋਤਵਾਲੀ ਵਿਖੇ ਧਰਨੇ ਦੌਰਾਨ ਸਰੀਰਕ ਦੂਰੀ, ਮਾਸਕ ਨਾ ਪਾਉਣ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ।

Posted By: Jagjit Singh