ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਮੌਕੇ ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਵਾਈਸ-ਚਾਂਸਲਰ ਡਾ. ਪਿ੍ਰਤਪਾਲ ਸਿੰਘ ਨੇ ਵਿਸ਼ਵ ਕੈਂਸਰ ਕੇਅਰ ਮੁਹਿੰਮ ਦੇ ਸੰਚਾਲਕ ਡਾ. ਕੁਲਵੰਤ ਸਿੰਘ ਧਾਲੀਵਾਲ, ਡਾ. ਧਰਮਿੰਦਰ ਸਿੰਘ ਿਢੱਲੋਂ ਅਤੇ ਡਾ. ਸ਼ਾਲਿਨੀ ਦਾ ਇਸ ਸੈਮੀਨਾਰ ਵਿਚ ਸ਼ਮੂਲੀਅਤ ਕਰਨ 'ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਮਾਨਵਤਾ ਦੇ ਭਲੇ ਦੇ ਇਸ ਕਾਰਜ ਲਈ ਮੁਹਿੰਮ ਦੇ ਨਾਲ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ 26 ਤੋਂ 28 ਦਸੰਬਰ ਤਕ ਸੰਗਤ ਦੀ ਸੇਵਾ ਲਈ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਮੁੱਖ ਗੇਟ 'ਤੇ ਕੈਂਸਰ ਕੇਅਰ ਸਬੰਧੀ ਵੱਡਾ ਕੈਂਪ ਲਾਇਆ ਜਾਵੇਗਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸ਼ਹੀਦੀ ਸਭਾ ਦੌਰਾਨ ਇਨ੍ਹਾਂ ਸੇਵਾਵਾਂ ਦਾ ਲਾਭ ਪ੍ਰਰਾਪਤ ਕਰਦੇ ਹੋਏ ਆਪਣੇ ਆਲੇ-ਦੁਆਲੇ ਨੰੂ ਵੀ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਜੋ ਕੈਂਸਰ ਦੀ ਪਹਿਲੀ ਸਟੇਜ਼ ਵਾਲੇ ਮਰੀਜ਼ ਸਮਾਂ ਰਹਿੰਦਿਆਂ ਇਲਾਜ ਕਰਵਾ ਸਕਣ। ਡਾ. ਿਢੱਲੋਂ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਲਗਾਏ ਜਾਣ ਵਾਲੇ ਕੈਂਪ ਵਿਚ ਵੱਖ-ਵੱਖ ਕਿਸਮਾਂ ਦੇ ਕੈਂਸਰ ਦੇ ਮੁਫ਼ਤ ਟੈਸਟ ਕੀਤੇ ਜਾਣਗੇ ਅਤੇ ਸੰਗਤ ਨੂੰ ਕੈਂਸਰ ਦੇ ਲੱਛਣਾਂ ਦੀ ਪਛਾਣ ਅਤੇ ਕਾਰਨਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਪਿਛਲੇੇ ਕੁਝ ਸਾਲਾਂ ਦੌਰਾਨ ਕੈਂਸਰ ਕੇਅਰ ਮੁਹਿੰਮ ਤਹਿਤ ਪੰਜਾਬ ਅਤੇ ਨਾਲ ਲਗਦੇ ਰਾਜਾਂ ਦੇ ਵੱਡੇ ਹਿੱਸੇ ਵਿਚ ਇਨ੍ਹਾਂ ਸੇਵਾਵਾਂ ਰਾਹੀਂ ਉੱਚ ਪੱਧਰ 'ਤੇ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾ. ਧਾਲੀਵਾਲ ਨੇ ਦੱਸਿਆ ਸਾਨੂੰ ਸਾਦਾ ਜੀਵਨ ਅਪਣਾਉਂਦੇ ਹੋਏ ਸਿੱਖੀ ਵਿਚ ਦਸਵੰਧ ਦੇ ਸੰਕਲਪ ਮੁਤਾਬਕ ਆਪਣੇ ਜੀਵਨ ਦਾ ਕੁਝ ਹਿੱਸਾ ਮਾਨਵਤਾ ਦੇ ਲੇਖੇ ਲਗਾ ਕੇ ਸੇਵਾ ਲਈ ਤਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਸੈਮੀਨਾਰ ਵਿਚ ਮੌਜੂਦ ਸਟਾਫ਼ ਅਤੇ ਵਿਦਿਆਰਥੀਆਂ ਤੋਂ ਪ੍ਰਣ ਲੈਂਦਿਆਂ ਕਿਹਾ ਕਿ ਉਹ ਸਾਦੇ ਵਿਆਹ ਅਤੇ ਹੋਰ ਸਾਦੇ ਸਮਾਜਿਕ ਸਮਾਗਮਾਂ ਦੇ ਹਾਮੀ ਬਣਨਗੇ ਅਤੇ ਰਸੋਈ ਦੀਆਂ ਵਸਤਾਂ ਨੂੰ ਹਰ ਪ੍ਰਕਾਰ ਦੇ ਰਸਾਇਣਕ ਸਪਰੇਅ ਅਤੇ ਖਾਦਾਂ ਦੇ ਮਾਰੂ ਪ੍ਰਭਾਵ ਤੋਂ ਮੁਕਤ ਕਰਨ ਦੇ ਹੰਭਲੇ ਮਾਰਨਗੇ। ਇਸ ਦੌਰਾਨ ਵਾਈਸ ਚਾਂਸਲਰ ਡਾ. ਪਿ੍ਰਤਪਾਲ ਸਿੰਘ ਨੇ ਆਏ ਮਹਿਮਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਆਰਕੇੇ ਸ਼ਰਮਾ ਡੀਨ ਰਿਸਰਚ, ਡਾ. ਐੱਸਐੱਸ ਬਿਲਿੰਗ ਮੁਖੀ ਗਣਿਤ ਵਿਭਾਗ, ਇੰਜੀਨੀਅਰ ਰਾਹੁਲ ਧਵਨ, ਸਹਾਇਕ ਰਜਿਸਟਰਾਰ ਅਤੇ ਹੋਰ ਵਿਭਾਗਾਂ ਦੇ ਮੁਖੀ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।