ਪੱਤਰ ਪੇ੍ਰਰਕ, ਪਟਿਆਲਾ : ਡੈਡੀਕੇਟਿਡ ਬ੍ਦਰਜ਼ ਗਰੁੱਪ ਪੰਜਾਬ ਪਟਿਆਲਾ ਦੇ ਸੰਸਥਾਪਕ ਤੇ ਕੌਮੀ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨਾਲ ਸਨੇਹ ਮਿਲਣੀ ਆਯੋਜਿਤ ਕੀਤੀ ਗਈ, ਜਿਸ 'ਚ ਡੈਡੀਕੇਟਿਡ ਬ੍ਦਰਜ਼ ਗਰੁੱਪ ਰਾਜਪੁਰਾ ਦੇ ਨੌਜਵਾਨਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਡੀਬੀਜੀ ਦਾ ਸਾਲਾਨਾ ਕੈਲੰਡਰ ਜਾਰੀ ਕੀਤਾ ਗਿਆ। ਇਸ ਦੌਰਾਨ ਡਾ. ਰਾਕੇਸ਼ ਵਰਮੀ ਮੁੱਖ ਸੰਪਾਦਕ ਅਤੇ ਸੁਨੀਤਾ ਕੁਮਾਰੀ ਸੰਪਾਦਕ, ਸਾਹਿਤ ਕਲਸ਼ ਪਬਲੀਕੇਸ਼ਨ ਪਟਿਆਲਾ ਦੇ ਮਾਲਕ ਸੰਜੇ ਸੂਦ ਵੱਲੋਂ ਤਿਆਰ ਕੀਤੀ ਗਈ ਕਿਤਾਬ 'ਹੁਨਰਮੰਦ' ਡਾ. ਬਲਬੀਰ ਸਿੰਘ ਨੇ ਜਾਰੀ ਕੀਤੀ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡੀਬੀਜੀ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣਾ ਅਤੇ ਉਨ੍ਹਾਂ 'ਚ ਸਾਹਿਤਕਾਰ ਬਣਨ ਦੇ ਗੁਣ ਭਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨਾਂ੍ਹ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਰਚਨਾ ਲਿਖਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਪੜ੍ਹਨ ਦਾ ਵੀ ਸ਼ੌਕ ਪੈਦਾ ਹੋਵੇਗਾ। ਇਸ ਮੌਕੇ ਹਰਪ੍ਰਰੀਤ ਸਿੰਘ ਸੰਧੂ ਜਨਰਲ ਸਕੱਤਰ, ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ, ਮਨਜੀਤ ਕੌਰ ਆਜਾਦ ਸਾਬਕਾ ਪਿੰ੍ਸੀਪਲ, ਡਾ.ਰਾਕੇਸ਼ ਵਰਮੀ, ਸੁਨੀਤਾ ਕੁਮਾਰੀ, ਪੁਰਸੋਤਮ ਜੋਸ਼ੀ, ਡੀ.ਬੀ.ਜੀ ਰਾਜਪੁਰਾ ਦੇ ਨੌਜਵਾਨਾਂ ਦੀ ਟੀਮ ਵਿਜੈ ਕੁਮਾਰ ਹਾਈ ਟੈਕ ਲੈਬ, ਐਡਵੋਕੇਟ ਤਰੁਣ ਮਹਿਤਾ, ਵਿਕਟਰ ਮਸੀਹ, ਰਿਸ਼ੀ ਰਾਜ ਸ਼ਰਮਾ, ਗੀਤਾ ਸ਼ਰਮਾ, ਬਲਦੇਵ ਕੌਸ਼ਲ ਤੇ ਰਵੀ ਧੀਮਾਨ ਆਦਿ ਹਾਜ਼ਰ ਸਨ।