ਪੱਤਰ ਪ੍ਰਰੇਰਕ, ਪਟਿਆਲਾ

ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਅਸਿਸਟੈਂਟ ਪ੍ਰਰੋਫੈਸਰ ਪੰਕਜ ਕਪੂਰ ਦੀ ਲਿਖੀ ਕਿਤਾਬ ਬੀਓਨਡ-1 ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਆਪਣੀ ਲਿਖੀ ਕਿਤਾਬ ਬਾਰੇ ਜਾਣਕਾਰੀ ਦਿੰਦਿਆ ਸਹਾਇਕ ਪ੍ਰਰੋਫੈਸਰ ਪੰਕਜ ਕਪੂਰ ਨੇ ਦੱਸਿਆ ਕਿ ਇਸ ਕਿਤਾਬ ਵਿਚ ਵਾਤਾਵਰਣ 'ਤੇ ਤਸਵੀਰਾਂ ਨਾਲ ਕਵਿਤਾ ਲਿਖੀਆਂ ਗਈਆਂ ਜੋ ਸਾਨੂੰ ਕੁਦਰਤ ਦੇ ਨੇੜੇ ਲਿਜਾਉਣ ਦਾ ਕੰਮ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਕਿਤਾਬ 'ਚ ਮਨੁੱਖੀ ਮਨੋਭਾਵਾਂ ਦਾ ਚਿੱਤਰਣ ਕੀਤਾ ਗਿਆ ਹੈ ਅਤੇ ਮੁਨੱਖ ਦੀ ਰੋਜ਼ਮੱਰਾ ਦੀ ਜਿੰਦਗੀ ਦੇ ਅਨੁਭਵਾਂ ਨੂੰ ਕਾਵਿ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।