ਪੱਤਰ ਪ੍ਰਰੇਰਕ, ਪਟਿਆਲਾ

ਐਸਡੀਐਸਈ ਸੀਨੀਅਰ ਸੈਕੰਡਰੀ ਸਕੂਲ ਵਿਚ ਸਮਾਜਕ ਸਿੱਖਿਆ ਦੇ ਅਧਿਆਪਕ ਦੇ ਤੌਰ 'ਤੇ ਸੇਵਾਵਾਂ ਨਿਭਾ ਰਹੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੇ ਸਿੱਖਿਆ ਦੇ ਖੇਤਰ ਵਿਚ ਇਕ ਨਵੀਂ ਅਤੇ ਕ੍ਾਂਤੀਕਾਰੀ ਖੋਜ ਕੀਤੀ ਹੈ। ਇਸ ਕਿਤਾਬ ਨੂੰ 'ਬਹੁ ਭਾਸ਼ਾ ਤੁਲਨਾਤਮਕ ਗਿਆਨ ਵਿਕਾਸ ਪੱਧਤੀ' ਦਾ ਨਾਮ ਦਿੱਤਾ ਹੈ। ਇਸ ਦਾ ਲੋਕ ਅਰਪਣ ਕਰਨ ਲਈ ਸਨਾਤਨ ਧਰਮ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਲਾਲ ਚੰਦ ਜਿੰਦਲ ਨੇ ਕਿਹਾ ਕਿ ਸਨਾਤਨ ਧਰਮ ਨੇ ਸਾਰੀ ਦੁਨੀਆਂ ਭਰ ਨੂੰ 'ਵਿਸ਼ਵ ਬੰਧੁਤਵ' ਤੇ 'ਵਸੁਧੈਵ ਕੁਟੁੰਬਕਮ' ਭਾਵ ਕਿ 'ਕੁਲ ਦੁਨੀਆ ਵਿਚ ਭਰਾਤਰੀਭਾਵ' ਦੀ ਧਾਰਨਾ ਦਿੱਤੀ ਹੈ। ਇਸੇ ਧਾਰਨਾ ਨੂੰ ਭਾਸ਼ਾਈ ਤਾਲਮੇਲ ਰਾਹੀਂ ਜ਼ਾਹਰ ਸ਼ਕਲ ਦੇਣ ਦੀ ਦਿਸ਼ਾ ਵਿਚ ਇਹ ਖੋਜ ਬਹੁਤ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਮਗਰੋਂ ਸਕੂਲ ਦੇ ਮੈਨੇਜਰ ਅਨਿਲ ਗੁਪਤਾ ਤੇ ਪਿ੍ਰੰਸੀਪਲ ਰਿਪੁਦਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਲਈ ਇਹ ਬਹੁਤ ਫ਼ਖ਼ਰ ਵਾਲੀ ਗੱਲ ਹੈ ਕਿ ਇਕ ਅਧਿਆਪਕ ਨੇ ਸੰਸਾਰ ਪੱਧਰ ਦੀ ਖੋਜ ਕੀਤੀ ਹੈ ਜਿਸ ਨਾਲ ਭਾਰਤ ਤੋਂ ਬਾਹਰਲੇ ਮੁਲਕਾਂ ਵਿਚ ਸਕੂਲ ਦਾ ਨਾਂ ਰੌਸ਼ਨ ਹੋਵੇਗਾ। ਇਸ ਮੌਕੇ ਦਕਸ਼ ਖੰਨਾ, ਵਰਿੰਦਰ ਕੁਮਾਰ, ਡਾ. ਰਜਿੰਦਰ ਕੁਮਾਰ, ਸਰਵਦਮਨ ਭਰਤ ਆਦਿ ਹਾਜ਼ਰ ਸਨ।