ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਭਾਦਸੋਂ ਰੋਡ ਸਥਿਤ ਨਿੱਜੀ ਮੈਰਿਜ ਪੈਲੇਸ ਚ ਸਮਾਜ ਸੇਵਕ ਕਰਮਜੀਤ ਸਿੰਘ ਠੇਕੇਦਾਰ ਵੱਲੋਂ ਆਪਣੀ ਲੜਕੀ ਦੇ ਵਿਆਹ ਤੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਮਾਜ ਸੇਵੀ ਕਰਮਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਮਿਸ਼ਨ ਲਾਲੀ ਤੇ ਹਰਿਆਲੀ ਨਾਲ ਜੁੜੇ ਹੋਏ ਹਨ। ਜੋ ਕਿ ਥੈਲਾਸੀਮੀਆ ਪੀਡ਼ਤ ਬੱਚਿਆਂ ਦੀ ਮਦਦ ਲਈ ਖ਼ੂਨ ਦੀ ਕਮੀ ਨੂੰ ਵਿਸ਼ੇਸ਼ ਕੈਂਪ ਲਗਾ ਕੇ ਪੂਰਾ ਕਰਦੇ ਹਨ ਉਹ ਖੁਦ ਵੀ 76 ਵਾਰ ਖੂਨਦਾਨ ਕਰ ਚੁੱਕੇ ਹਨ ਜੋ ਕਿ ਅੱਜ ਆਪਣੀ ਲੜਕੀ ਦੇ ਵਿਆਹ ਸਮਾਗਮ ਮੌਕੇ ਵੀ 77ਵੀ ਵਾਰ ਖੂਨਦਾਨ ਕਰਨਗੇ। ਉਨ੍ਹਾਂ ਦੀ ਦਿਲੋਂ ਇੱਛਾ ਸੀ ਕਿ ਜਦੋਂ ਵੀ ਉਨ੍ਹਾਂ ਦੀ ਲਡ਼ਕੀ ਦਾ ਵਿਆਹ ਹੋਵੇਗਾ ਤਾਂ ਉਸ ਦੌਰਾਨ ਉਹ ਖੂਨਦਾਨ ਕੈਂਪ ਲਗਾਉਣਗੇ ਤੇ ਹੋਰਨਾਂ ਨੂੰ ਵੀ ਉਥੇ ਆਉਣ ਵਾਲਿਆਂ ਨੂੰ ਇਸ ਸਬੰਧੀ ਜਾਗਰੂਕ ਕਰਨਗੇ ਤਾਂ ਕਿ ਵੱਧ ਤੋਂ ਵੱਧ ਥੈਲਾਸੀਮਿਕ ਪੀਡ਼ਤ ਬੱਚਿਆਂ ਦੀ ਮਦਦ ਕੀਤੀ ਜਾ ਸਕੇ ਤੇ ਸਰਕਾਰੀ ਹਸਪਤਾਲਾਂ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਤਾਂ ਜੋ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਹਰਦੀਪ ਸਨੌਰ ਗੁਰਚਰਨ ਸਿੰਘ ਠੇਕੇਦਾਰ ਵਿਜੇ ਪਾਵਾ ਹਰਦੀਪ ਸਿੰਘ ਹੈਰੀ ਆਦਿ ਹਾਜ਼ਰ ਸਨ।

Posted By: Seema Anand