ਪੱਤਰ ਪ੍ਰਰੇਰਕ, ਪਟਿਆਲਾ : ਯੂਥ ਫੈਡਰੇਸ਼ਨ ਆਫ ਇੰਡੀਆ, ਵੈਲਫੇਅਰ ਯੂਥ ਕਲੱਬ ਦੀਪ ਨਗਰ, ਪਾਵਰ ਹਾਊਸ ਯੂਥ ਕਲੱਬ, ਰਾਣੀ ਝਾਂਸੀ ਮਹਿਲਾ ਸ਼ਕਤੀ ਕਲੱਬ ਸਬੰਧਤ ਨਹਿਰੂ ਯੁਵਾ ਕੇਂਦਰ, ਯੁਵਕ ਸੇਵਾਵਾਂ ਕਲੱਬ ਵੱਲੋਂ ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਪੰਜਾਬ ਕਾਂਗਰਸ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਲੱਡ ਬੈਂਕਾਂ ਵਿਚ ਖੂਨ ਦੀ ਭਾਰੀ ਕਮੀ ਨੂੰ ਵੇਖਦਿਆਂ ਲੜੀਵਾਰ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਇਸ ਤਹਿਤ ਲਾਈਫ ਲਾਈਨ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸੰਜੇਇੰਦਰ ਸਿੰਘ ਬੰਨੀ ਚੈਹਿਲ ਚੇਅਰਮੈਨ ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਪੰਜਾਬ ਨੇ ਸ਼ਿਰਕਤ ਕੀਤੀ। ਕੈਂਪ ਦਾ ਉਦਘਾਟਨ ਸਟੇਟ ਯੂਥ ਐਵਾਰਡੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਪੀ.ਏ. ਚੇਅਰਮੈਨ ਬੰਨੀ ਚੈਹਿਲ ਨੇ ਖੁਦ 74ਵੀਂ ਵਾਰ ਖੂਨਦਾਨ ਕਰਕੇ ਕੀਤਾ। ਵਿਸ਼ੇਸ਼ ਤੌਰ 'ਤੇ ਮੋਟੀਵੇਟਰ ਜਤਵਿੰਦਰ ਗਰੇਵਾਲ, ਜਸਪਾਲ ਟਿੱਕਾ, ਹਰਦੀਪ ਹੈਰੀ, ਮੱਖਣ ਰੋਂਗਲਾ, ਕਾਕਾ ਸਿੱਧੂਵਾਲ, ਗੁਰਸਿਮਰਨ ਕੌਰ ਪਹੁੰਚੇ। ਇਸ ਮੌਕੇ ਚੇਅਰਮੈਨ ਬੰਨੀ ਚੈਹਿਲ ਨੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਜਿਥੇ ਅੱਜ ਕੋਰੋਨਾ ਮਹਾਂਮਾਰੀ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਸੰਕੋਚ ਕਰ ਰਹੇ ਹਨ, ਉਥੇ ਹੀ ਖੂਨਦਾਨੀ ਯੋਧੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੋੜਵੰਦਾਂ ਦੀਆਂ ਜਾਨਾਂ ਬਚਾਉਣ ਲਈ ਬਲੱਡ ਬੈਂਕਾਂ ਵਿਚ ਪਹੁੰਚ ਕੇ ਖੂਨਦਾਨ ਕਰ ਰਹੇ ਹਨ। ਯੂਥ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਭਲਵਾਨ ਵੱਲੋਂ ਖ਼ੁਦ 74ਵੀਂ ਵਾਰ ਖੂਨਦਾਨ ਕਰਨਾ ਬਹੁਤ ਹੀ ਪ੍ਰਸੰਸਾਯੋਗ ਕਦਮ ਹੈ। ਉਨ੍ਹਾਂ ਦੱਸਿਆ ਕਿ ਲਾਕਡਾਊਨ ਦੌਰਾਨ ਯੂਥ ਫੈਡਰੇਸ਼ਨ ਆਫ ਇੰਡੀਆ ਨੇ 35 ਦੇ ਕਰੀਬ ਖੂਨਦਾਨ ਕੈਂਪ ਲਗਾ ਕੇ ਤਕਰੀਬਨ 400 ਤੋਂ ਉਪਰ ਯੂਨਿਟ ਬਲੱਡ ਬੈਂਕਾਂ ਵਿਚ ਇਕੱਠੇ ਕਰਕੇ ਦਿੱਤੇ। ਇਸ ਮੌਕੇ ਲਾਈਫ ਲਾਈਨ ਬੈਂਕ ਦੀ ਟੀਮ ਨੇ ਸਾਗਰ ਅਰੋੜਾ ਦੀ ਅਗਵਾਈ ਹੇਠ 35 ਯੂਨਿਟ ਖੂਨ ਇਕੱਤਰ ਕੀਤਾ।