ਪੱਤਰ ਪ੍ਰਰੇਰਕ, ਦੇਵੀਗੜ੍ਹ : ਪੰਜਾਬ ਗ੍ਰਾਮੀਣ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੈਂਕ ਦੀ ਬਿੰਜਲ ਬ੍ਾਂਚ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਰਿਜਨਲ ਮੈਨੇਜਰ ਹਰਪਾਲ ਸਿੰਘ ਵੱਲੋਂ ਮੁੱਖ ਮਹਿਮਾਨ ਅਤੇ ਬੈਂਕ ਦੇ ਜ਼ਿਲਾ ਕੋਆਰਡੀਨੇਟਰ ਗੁਰਿੰਦਰ ਸਿੰਘ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮਰੀਜਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗ੍ਰਾਮੀਣ ਬੈਂਕ ਦੇ ਗਠਜੋੜ ਨੂੰ ਇੱਕ ਸਾਲ ਦਾ ਸਮਾਂ ਹੋ ਜਾਣ ਤੇ ਬੈਂਕ ਦੀਆਂ ਵੱਖ ਵੱਖ ਬ੍ਾਂਚਾਂ ਵੱਲੋਂ ਇਸ ਦਿਨ ਨੂੰ ਸਥਾਪਨਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਤਹਿਤ ਖੂਨ ਦਾਨ ਕੈਂਪ, ਅੱਖਾਂ ਦਾ ਮੁਫਤ ਨਿਰੀਖਣ ਕੈਂਪ, ਮੈਡੀਕਲ ਚੈੱਕ-ਅਪ ਕੈਂਪ ਆਦਿ ਵਰਗੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸ ਕੈਂਪ 'ਚ ਲਾਈਫ ਲਾਈਲ ਬਲੱਡ ਬੈਂਕ ਵੱਲੋਂ 63 ਯੂਨਿਟ ਖੂਨ ਇਕੱਤਰ ਕੀਤਾ ਗਿਆ ਅਤੇ 50 ਤੋਂ ਉਪਰ ਅੱਖਾਂ ਦੇ ਮਰੀਜ਼ਾਂ ਦਾ ਚੈੱਕਅਪ ਕਰਕੇ ਐਨਕਾਂ ਲਗਾਈਆਂ ਗਈਆਂ। ਇਸ ਮੌਕੇ ਇਸ਼ਟਪਾਲ ਸਿੰਘ ਬ੍ਾਂਚ ਮੈਨੇਜਰ ਬਿੰਜਲ, ਸੰਨੀ ਜੋਸ਼ੀ ਬ੍ਾਂਚ ਮੈਨੇਜਰ ਅਸਰਪੁਰ, ਆਸ਼ਾ ਗੁਪਤਾ ਬ੍ਾਂਚ ਮੈਨੇਜਰ ਭੁਨਰਹੇੜੀ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਅਤੇ ਖੂਨਦਾਨੀ ਸੱਜਣ ਹਾਜ਼ਰ ਸਨ।