ਪੱਤਰ ਪ੍ਰੇਰਕ, ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਿਆਲਾ ਮੀਡੀਆ ਕਲੱਬ ਵੱਲੋਂ ਕੌਮੀ ਪੈੱ੍ਰਸ ਦਿਵਸ ਮੌਕੇ ਐੱਸਬੀਆਈ, ਐੱਫਆਈਐੱਮਐੱਮ ਨੈੱਟਵਰਕ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਲਾਈਫ਼ ਲਾਈਨ ਬਲੱਡ ਸੈਂਟਰ ਵੱਲੋਂ 41 ਯੂਨਿਟ ਖ਼ੂਨਦਾਨ ਇਕੱਤਰ ਕੀਤਾ ਗਿਆ। ਜਿਸ ਵਿਚ ਪੱਤਰਕਾਰ ਭਾਈਚਾਰੇ ਨੇ ਵੱਧ ਚੜ੍ਹ ਕੇ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੀਡੀਆ ਕਲੱਬ ਦਾ ਜਨਰਲ ਇਜਲਾਸ ਵੀ ਹੋਇਆ ਅਤੇ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਸੰਬੰਧੀ ਵਿਚਾਰ ਵਟਾਂਦਰਾ ਕਰਨ ਸਮੇਤ ਕਈ ਹੋਰ ਮਤਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ।

ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਵਿਸ਼ੇਸ਼ ਮਹਿਮਾਨ ਵਜੋਂ ਐੱਸਐੱਸਪੀ ਮਨਦੀਪ ਸਿੰਧ ਸਿੱਧੂ, ਏਡੀਸੀ (ਡੀ) ਪ੍ਰੀਤੀ ਯਾਦਵ ਅਤੇ ਐੱਸਬੀਆਈ, ਐੱਫਆਈਐੱਮਐੱਮ ਦੇ ਜੀਐੱਮ ਸੁਭਾਸ਼ ਜੋਇਨਵਾਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸੀਨੀਅਰ ਪੱਤਰਕਾਰ ਵਿਸ਼ਾਲ ਰਾਮਬਾਣੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ, ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਕਲੱਬ ਦੀਆ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ, ਸੀਨੀਅਰ ਪੱਤਰਕਾਰ ਅਮਨ ਸੂਦ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸੀਨੀਅਰ ਮੀਤ ਪ੍ਰਧਾਨ ਮਨੀਸ਼ ਸਰਹੰਦੀ, ਜਨਰਲ ਸਕੱਤਰ ਰਾਜੇਸ਼ ਪੰਜੋਲਾ ਅਤੇ ਸਕੱਤਰ ਪਰਮੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦੇ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਖ਼ੂਨਦਾਨ ਕਰਨ ਵਾਲੇ ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕਰਨ ਉਪਰੰਤ ਸਮੂਹ ਪੱਤਰਕਾਰ ਭਾਈਚਾਰੇ ਨੂੰ ਕੌਮੀ ਪੈੱ੍ਰਸ ਦਿਵਸ ਦੀ ਵਧਾਈ ਦਿੰਦਿਆਂ ਕਲੱਬ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਐੱਸਐਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਨੇ ਕੌਮੀ ਪੈੱ੍ਰਸ ਦਿਵਸ ਮੌਕੇ ਖ਼ੂਨਦਾਨ ਕੈਂਪ ਲਗਾ ਕੇ ਸਮਾਜ ਲਈ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪੱਤਰਕਾਰ ਦੀ ਕਲਮ ਹਮੇਸ਼ਾ ਸੱਚ ਲਿਖਣ ਦੀ ਜ਼ੁਰੱਅਤ ਰੱਖਦੀ ਹੋਣੀ ਚਾਹੀਦੀ ਹੈ। ਐੱਸਬੀਆਈ ਦੇ ਜੀਐੱਮ ਸੁਭਾਸ਼ ਜੋਇਨਵਾਲ ਨੇ ਪਟਿਆਲਾ ਮੀਡੀਆ ਕਲੱਬ ਦੀ ਪੂਰੀ ਟੀਮ ਨੂੰ ਇਸ ਪ੍ਰੋਗਰਾਮ ਦੀਆ ਮੁਬਾਰਕਾਂ ਦਿੱਤੀਆਂ ਤੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਤੋਂ ਇਲਾਵਾ ਖ਼ਜ਼ਾਨਚੀ ਨਵਦੀਪ ਢੀਂਗਰਾ, ਮੀਤ ਪ੍ਰਧਾਨ ਜਸਪਾਲ ਸਿੰਘ ਿਢੱਲੋਂ ਅਤੇ ਖੁਸ਼ਵੀਰ ਸਿੰਘ ਤੂਰ, ਸੰਯੁਕਤ ਸਕੱਤਰ ਸੰਜੇ ਵਰਮਾ, ਯੋਗੇਸ਼ ਧੀਰ, ਭਾਰਤ ਭੂਸ਼ਣ, ਸਕੱਤਰ ਪਰਮੀਤ ਸਿੰਘ, ਕਲੱਬ ਦੇ ਬਾਨੀ ਪ੍ਰਧਾਨ ਰਵੇਲ ਸਿੰਘ ਭਿੰਡਰ, ਸਰਬਜੀਤ ਸਿੰਘ ਭੰਗੂ, ਅਮਨ ਸੂਦ, ਵਿਸ਼ਾਲ ਰਾਮ ਬਾਨੀ, ਬਲਜਿੰਦਰ ਸ਼ਰਮਾ, ਗਗਨਦੀਪ ਸਿੰਘ ਅਹੂਜਾ, ਅਰਵਿੰਦ ਸ਼੍ਰੀਵਾਸਤਵ, ਡੀ.ਪੀ.ਆਰ.ਓ ਇਸਵਿੰਦਰ ਸਿੰਘ ਗਰੇਵਾਲ, ਸਾਬਕਾ ਡੀ.ਪੀ.ਆਰ.ਓ. ਕੁਲਜੀਤ ਸਿੰਘ, ਸੁਖਜੀਤ ਸਿੰਘ ਦੁਖੀ, ਭੁਪਿੰਦਰਜੀਤ ਮੌਲਵੀਵਾਲਾ, ਹਰਜੀਤ ਨਿੱਜਰ, ਅਮਰਜੀਤ ਸਿੰਘ ਵੜੈਚ, ਪਰਗਟ ਸਿੰਘ ਬਲਬੇੜ੍ਹਾ, ਗੁਲਸ਼ਨ ਸ਼ਰਮਾ, ਜਤਵਿੰਦਰ ਗਰੇਵਾਲ ਪਾਵਰ ਹਾਊਸ ਯੂਥ ਕਲੱਬ, ਹਰਵਿੰਦਰ ਸਿੰਘ ਭਿੰਡਰ, ਲਾਈਫ਼ ਲਾਈਨ ਬਲੱਡ ਬੈਂਕ ਦੇ ਮੈਂਬਰ ਡਾ. ਰੀਮਪ੍ਰੀਤ ਵਾਲੀਆ, ਅਮਰਪ੍ਰੀਤ ਸਿੰਘ, ਗੁਰਦੀਪ ਸਿੰਘ, ਸਾਗਰ ਅਰੋੜਾ ਸੋਸ਼ਲ ਵਰਕਰ, ਸੁਰਿੰਦਰ ਆਦਿ ਹਾਜ਼ਰ ਸਨ।