ਭੁਪਿੰਦਰ ਲਵਲੀ, ਬਲਬੇੜ੍ਹਾ : ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਰਾਮਨਗਰ ਵਿਖੇ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 75 ਵਲੰਟੀਅਰਾਂ ਵਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਬ ਇੰਸਪੈਕਟਰ ਮੋਹਣ ਸਿੰਘ ਚੌਕੀ ਇੰਚਾਰਜ ਰਾਮਨਗਰ ਤੇ ਵਿਸ਼ੇਸ਼ ਮਹਿਮਾਨ ਵਜੋਂ ਮੇਜਰ ਸਿੰਘ ਪੀਏ ਵਿਧਾਇਕ ਰਾਜਿੰਦਰ ਸਿੰਘ ਸਮਾਣਾ ਤੇ ਤਰਸੇਮ ਝੰਡੀ ਨੇ ਸ਼ਿਰਕਤ ਕੀਤੀ। ਮੇਜਰ ਸਿੰਘ ਪੀਏ ਨੇ ਖੂੁਨਦਾਨ ਨੂੰ ਉੱਤਮ ਦਾਨ ਦੱਸਦਿਆਂ ਨੌਜਵਾਨਾਂ ਨੂੰ ਗੁਰੂਆਂ ਦੇ ਨਾਮ ਤੇ ਅਜਿਹੇ ਕਾਰਜ ਵੱਧ ਚੜ੍ਹ ਕੇ ਕਰਵਾਉਣ ਦਾ ਸੁਨੇਹਾ ਦਿੱਤਾ। ਇਸ ਸਮੇਂ ਸੁਸਾਇਟੀ ਅਹੁਦੇਦਾਰ ਅਤੇ ਆਏ ਮਹਿਮਾਨਾਂ ਵਲੋਂ ਖੂਨਦਾਨ ਵਲੰਟੀਅਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਂਪ ਕਮਾਂਡਰ ਦੀਪਕ ਧੀਮਾਨ ਸਸਾਗੁੱਜਰਾਂ, ਸਤਪਾਲ ਰਾਮਨਗਰ, ਹਰਦਿਆਲ ਧੀਮਾਨ, ਗੁਰਦੀਪ ਸਿੰਘ, ਗੁਰਪ੍ਰਰੀਤ ਸਿੰਘ, ਰਣਧੀਰ ਸਿੰਘ, ਸੁਰਿੰਦਰ ਨਿਜਣੀਵਾਲਾ, ਦਲੇਰ ਖੋਖਰ ਖੇੜ੍ਹਕੀ, ਪਲਦੀਪ ਸਿੰਘ, ਬਲਦੇਵ ਧੀਮਾਨ, ਮੱਖਣ ਸਿੰਘ, ਨਿੱਕਾ ਧੀਮਾਨ, ਸ਼ਿਵ ਚਰਨ ਧੀਮਾਨ, ਹਰਵਿੰਦਰ ਧੀਮਾਨ, ਲਾਲੀ ਸਾਬਕਾ ਸਰਪੰਚ, ਭੋਲਾ ਸਸਾਗੁਜਰਾਂ, ਪ੍ਰਰੇਮ ਪਾਲ, ਹਰਕੇਸ਼ ਸੇਠ ਆਦਿ ਹਾਜ਼ਰ ਸਨ।