ਪੱਤਰ ਪ੍ਰਰੇਰਕ, ਬਲਬੇੜਾ : ਪਾਤਸ਼ਾਹੀ 6ਵੀਂ ਤੇ ਪਾਤਸ਼ਾਹੀ 9ਵੀਂ ਇਤਿਹਾਸਕ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਅੰਤਰਿੰਗ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਸ਼ਨ ਲਾਲੀ ਤੇ ਹਰਿਆਲੀ ਵਲੋਂ ਲੜੀਵਾਰ ਲਗਾਏ। ਤਿੰਨ ਖੂਨਦਾਨ ਕੈਂਪਾਂ ਵਿਚ 65 ਵਲੰਟੀਅਰਾਂ ਨੇ ਖੂਨਦਾਨ ਕੀਤਾ। ਵਲੰਟੀਅਰਾਂ ਨੂੰ ਆਸ਼ੀਰਵਾਦ ਦੇਣ ਲਈ ਮੈਨੇਜਰ ਕਮਲਜੀਤ ਸਿੰਘ ਜੋਗੀਪੁਰ, ਭਾਈ ਸਤਪਾਲ ਸਿੰਘ ਹੈੱਡ ਗੰ੍ਥੀ, ਭਾਈ ਸੰਦੀਪ ਸਿੰਘ, ਗੁਰਮੀਤ ਸਿੰਘ ਅਕਾਊਂਟੈਂਟ, ਗੁਰਜੀਤ ਸਿੰਘ ਆਰਕੇ, ਗੁਰਮੀਤ ਸਿੰਘ ਐਸਕੇ ਤੇ ਸਤਨਾਮ ਸਿੰਘ ਚੱਕੂ, ਪਹੁੰਚੇ। ਖੁੂਨਦਾਨੀਆਂ ਵਿਚ ਗੋਗਾ ਰਾਮ ਡੇਰਾ ਬਾਜੀਗਰ ਮਰਦਾਂਹੇੜੀ, ਮੱਖਣ ਸਿੰਘ ਬਠੋਈ ਕਲਾਂ, ਬਿੰਦਰ ਸਿੰਘ ਮੱਦੋਮਾਜਰਾ, ਮਨਦੀਪ ਸਿੰਘ ਭਾਨਰਾ, ਗਨੇਸ਼ ਕੁਮਾਰ ਬਲਬੇੜਾ, ਲਖਵਿੰਦਰ ਸਿੰਘ ਡਰੋਲੀ ਤੇ ਸੰਤੋਖ ਸਿੰਘ ਡਕਾਲਾ ਸ਼ਾਮਲ ਸਨ। ਵਲੰਟੀਅਰਾਂ ਨੂੰ ਸਰਟੀਫਿਕੇਟ, ਗੁਰਦੁਆਰਾ ਸਾਹਿਬ ਦੇ ਇਤਿਹਾਸ ਸੰਬੰਧੀ ਪੋਸਟਰ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ। ਖੂਨਦਾਨੀਆਂ ਅਤੇ ਸੰਗਤਾਂ ਨੂੰ ਵੱਖ-ਵੱਖ ਕਿਸਮਾਂ ਦੇ 150 ਬੂਟੇ ਵੰਡੇ ਗਏ। ਇਸ ਮੌਕੇ ਕੈਂਪ ਕਮਾਂਡਰ ਅਵਤਾਰ ਸਿੰਘ ਬਲਬੇੜਾ, ਕਿਰਪਾਲ ਸਿੰਘ ਪੰਜੌਲਾ, ਅਮਰਜੀਤ ਸਿੰਘ ਨੌਗਾਵਾਂ, ਅਮਰਜੀਤ ਸਿੰਘ ਸਨੌਰ, ਗੁਰਮਨ ਸਿੰਘ ਕਰਹਾਲੀ, ਬਿੰਦਰ ਸਿੰਘ ਪੰਜੋਲਾ, ਅਮਰੀਕ ਸਿੰਘ ਪਰੋੜ, ਹਰਦੀਪ ਸਿੰਘ ਸਨੌਰ ਹਾਜ਼ਰ ਸਨ। ਮੈਨੇਜਰ ਕਮਲਜੀਤ ਸਿੰਘ ਜੋਗੀਪੁਰ ਨੇ ਕਿਹਾ ਕਿ ਖੂਨਦਾਨ ਕਰਕੇ ਮਨੁੱਖਤਾ ਦਾ ਭਲਾ ਕਰਨਾ ਸ਼ਲਾਘਾਯੋਗ ਕਦਮ ਹੈ ਉਨ੍ਹਾਂ ਮਿਸ਼ਨ ਲਾਲੀ ਤੇ ਹਰਿਆਲੀ ਟੀਮ ਦੀ ਵੀ ਸ਼ਲਾਘਾ ਕੀਤੀ।