ਜੀਐਸ ਮਹਿਰੋਕ, ਦੇਵੀਗੜ੍ਹ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਅਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿਚ ਖੂਨਦਾਨ ਕੈਂਪ ਜਾਗਦੇ ਰਹੋ ਕਲੱਬ ਪਟਿਆਲਾ ਵਲੋਂ ਅਤੇ ਬਸੰਤ ਰਿਤੂ ਯੂਥ ਕਲੱਬ ਸਬੰਧਤ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਦੇਵੀਗੜ ਖੰਨਾ ਹਸਪਤਾਲ ਵਿਖੇ ਲਗਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਰਦੇਵ ਸਿੰਘ ਘੜਾਮ ਲੋਕ ਸੇਵਾ ਮੰਚ ਨੇ ਬੋਲਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਲੱਬ ਵਲੋਂ ਲਗਾਤਾਰ ਖੂਨਦਾਨ ਕੈਂਪ ਲਗਾਉਣੇ ਇਕ ਸਲਾਘਾਯੋਗ ਉਪਰਾਲਾ ਹੈਖੂਨਦਾਨੀਆਂ ਵਲੋਂ ਦਿੱਤਾ ਹੋਇਆ ਖੂਨ ਕਿਸੇ ਦੀ ਅਨਮੋਲ ਜਿੰਦਗੀ ਬਚਾ ਸਕਦਾ ਹੈ ਕੈਂਪ ਦਾ ਰਸਮੀਂ ਉਦਘਾਟਨ ਮਨਪ੍ਰਰੀਤ ਸਿੰਘ ਅਤੇ ਗਗਨਦੀਪ ਸਿੰਘ ਨੇ ਖੂਨਦਾਨ ਕਰਕੇ ਕੀਤਾ ਡਾ. ਰਿਸਵ ਖੰਨਾ ਨੇ ਆਖਿਆ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਜਿਉਂਦੇ ਜੀਅ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ, ਤਾਂ ਜੋ ਲੋੜਵੰਦ ਮਰੀਜਾਂ ਦੀ ਮਦਦ ਹੋ ਸਕੇ ਇਹ ਕੈਂਪ ਡਾ. ਵਰਖਾ ਬਰਕਤਪੁਰ ਅਤੇ ਲਖਵਿੰਦਰ ਸਿੰਘ ਬਡਲਾ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ ਇਸ ਮੌਕੇ ਵਿਸ਼ੇਸ਼ ਮਹਿਮਾਨ ਕਪਿਲ ਕੁਮਾਰ ਚੋਪੜਾ, ਸਰਪੰਚ ਲਖਵੀਰ ਸਿੰਘ ਮੁਰਾਦਮਾਜਰਾ ਅਤੇ ਲਖਮੀਰ ਸਿੰਘ ਸਲੋਟ ਸਨਇਸ ਖੂਨਦਾਨ ਕੈਂਪ ਵਿਚ 16 ਖੂਨਦਾਨੀਆਂ ਨੇ ਖੂਨਦਾਨ ਕੀਤਾ ਲਖਵਿੰਦਰ ਸਿੰਘ ਬਡਲਾ ਵਲੋਂ ਸਮੂਹ ਖ਼ੂਨਦਾਨੀਆਂ ਨੂੰ ਕਲੱਬ ਦਾ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾਇਸ ਮੌਕੇ ਪਰਮਜੀਤ ਸਿੰਘ, ਸਰੂਪ ਸਿੰਘ, ਮਿੰਟਾ ਗੋਸਵਾਮੀ ਅਤੇ ਕਲੱਬ ਮੈਂਬਰਾਂ ਨੇ ਭਾਗ ਲਿਆ।