ਕੇਵਲ ਸਿੰਘ, ਅਮਲੋਹ : ਸ੍ਰੀ ਗੁਰੂ ਨਾਨਕ ਦੇਵ ਜੀ ਵੈਲਫੇਅਰ ਸੁਸਾਇਟੀ ਫੈਜੁੱਲਾਪੁਰ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਗੁਰਦਆਰਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸਦਾ ਦਾ ਉਦਘਾਟਨ ਸਮਾਜ ਸੇਵਕ ਭਗਵਾਨਦਾਸ ਮਾਜਰੀ ਤੇ ਸਟੇਟ ਐਵਾਰਡੀ ਬਲੱਡ ਡੋਨਰ ਡਾ. ਅਮਰੀਕ ਸਿੰਘ ਨਾਗਰਾ ਵੱਲੋਂ ਕੀਤਾ ਗਿਆ। ਡਾ. ਨਾਗਰਾ ਨੇ ਕਿਹਾ ਕਿ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨ ਨਾਲ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਸਗੋਂ ਦਾਨ ਕੀਤੇ ਖੂਨ ਨਾਲ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ। ਇਸ ਲਈ ਹਰ ਇਨਸਾਨ ਨੂੰ ਖੁੂਨ ਦਾਨ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਕੈਂਪ ਦੌਰਾਨ ਲਾਇਫ ਲਾਇਨ ਬਲੱਡ ਸੈਂਟਰ ਪਟਿਆਲਾ ਦੇ ਡਾਕਟਰਾਂ ਦੀ ਟੀਮ ਵੱਲੋਂ 41 ਯੂਨਿਟ ਖੂਨ ਇਕੱਤਰ ਗਿਆ ਗਿਆ ਅਤੇ ਖੂਨਦਾਨੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੁਸਾਇਟੀ ਚੇਅਰਮੈਨ ਕਰਨੈਲ ਸਿੰਘ ਨਾਗਰਾ, ਵਾਈਸ ਚੇਅਰਮੈਨ ਸੁਰਾਜ ਮਹੁੰਮਦ , ਰਾਜਾ ਰਾਜਿੰਦਰ ਸਿੰਘ ਭੱਟੀ , ਐੱਨਆਰਆਈ ਇੰਦਜੀਤ ਸਿੰਘ ਜੜੀਆ, ਪ੍ਰਧਾਨ ਬਚਿੱਤਰ ਸਿੰਘ ਜੜੀਆਂ, ਬਸੰਬਰ ਦਾਸ, ਹਰਬੰਤ ਸਿੰਘ ਰੁਪਾਲ, ਸਮਾਜ ਸੇਵਕ ਅਨਵਰ ਸੇਖ , ਹਰਦੀਪ ਸਿੰਘ ਸਾਬਕਾ ਸਰਪੰਚ , ਸੁਖਦੇਵ ਸਿੰਘ ਮੱਟੂ, ਮਾ.ਅਮਨਪ੍ਰੀਤ ਸਿੰਘ, ਪ੍ਰਧਾਨ ਕੋਰ ਸਿੰਘ ਨਾਗਰਾ, ਮੋਹਨ ਸਿੰਘ ਰੁਪਾਲ, ਜਗਦੀਪ ਸਿੰਘ ਨਾਗਰਾ, ਮਨਪ੍ਰੀਤ ਸਿੰਘ ਜੜੀਆਂ ,ਅਮਨਦੀਪ ਗੌਤਮ, ਜੀਓਜੀ ਦਲਜੀਤ ਸਿੰਘ ਆਦਿ ਮੌਜੂਦ ਸਨ।