ਸਟਾਫ ਰਿਪੋਰਟਰ, ਪਟਿਆਲਾ: ਭਾਸ਼ਾ ਵਿਭਾਗ ਵਿਚ ਸਾਲਾਂ ਬਾਅਦ ਰੌਣਕ ਪਰਤ ਆਈ ਹੈ। ਪੰਜਾਬੀ ਸਪਤਾਹ ਦੇ ਵਿਦਾਇਗੀ ਸਮਾਗਮ ਵਿਭਾਗ ਦੇ ਵਿਹੜੇ ਵਿਚ ਕਰਵਾਇਆ ਗਿਆ। ਇਸ ਵਿਚ ਭਾਸ਼ਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਸ਼ਿਰਕਤ ਕਰਦਿਆਂ ਸਾਲ 2015 ਤੇ 2016 ਲਈ 'ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ' ਤਕਸੀਮ ਕੀਤੇ, ਜਿਨ੍ਹਾਂ ਵਿਚ ਪੰਜਾਬੀ, ਹਿੰਦੀ ਤੇ ਉਰਦੂ ਦੀਆਂ ਦੋ ਦਰਜਨ ਤੋਂ ਵਧੇਰੇ ਕਿਤਾਬਾਂ ਸ਼ਾਮਲ ਸਨ।

ਸਨਮਾਨ ਵਿਚ ਸ਼ਾਲ, ਸਨਮਾਨ ਚਿੰਨ ਅਤੇ 21 ਹਜ਼ਾਰ ਰੁਪਏ ਨਗ਼ਦ ਸ਼ਾਮਲ ਹਨ। ਇਸ ਮੌਕੇ ਭਾਸ਼ਾ ਵਿਭਾਗ ਨੇ ਕਈ ਕਿਤਾਬਾਂ ਜਾਰੀ ਕਰਵਾਈਆਂ ਤੇ ਕੈਬਨਿਟ ਮੰਤਰੀ ਬਾਜਵਾ ਨੂੰ ਸਨਮਾਨਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਤਾਬਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਸਮਾਗਮ ਮੌਕੇ ਲੋਕ ਸਾਜਾਂ 'ਤੇ ਆਧਾਰਤ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਤੋਂ ਪਹਿਲਾਂ ਸ਼੍ਰੋਮਣੀ ਪੰਜਾਬੀ ਅਲੋਚਕ ਡਾ. ਸੁਰਜੀਤ ਸਿੰਘ ਭੱਟੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਵੀ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਤੇ ਪੰਜਾਬੀ ਦੀ ਅਲੋਪ ਹੋ ਰਹੀ ਸ਼ਬਦਾਵਲੀ ਨੂੰ ਸੰਭਾਲਣ ਹਿੱਤ ਕੰਪਿਊਟਰ ਤੇ ਆਧੁਨਿਕ ਢੰਗ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ।

ਭਾਸ਼ਾ ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਤੇ ਭਾਸ਼ਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਦੀ ਸਰਪ੍ਰਸਤੀ ਹੇਠਾਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੌਰਾਨ ਕਿਤਾਬਾਂ ਛਾਪਣ ਸਮੇਤ ਹੋਰ ਸਮਾਗਮ ਕੀਤੇ। ਜਦੋਂਕਿ ਸੰਸਾਰ ਦੇ ਕਲਾਸਕੀ ਸਾਹਿਤ ਦਾ ਤਰਜਮਾ ਕਰਨ ਸਮੇਤ ਪੰਜਾਬੀ ਵਿਸ਼ਵ ਕੋਸ਼ ਦੀਆਂ 20 ਜਿਲਦਾਂ ਪੂਰੀਆਂ ਕਰਨ, 60 ਸਰਵੇਖਣ ਕਿਤਾਬਾਂ ਛਪਵਾਈਆਂ ਹਨ। ਜਦੋਂਕਿ 30 ਕਿਤਾਬਾਂ ਦੀ ਛਪਾਈ ਦਾ ਕੰਮ ਜਾਰੀ ਹੈ ਤੇ 50 ਕਿਤਾਬਾਂ ਹੋਰ ਛਪਵਾਈਆਂ ਜਾਣਗੀਆਂ।

ਇਸ ਮੌਕੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਜਸ਼ਨਾਂ ਵਜੋਂ ਗੁਰੂ ਸਾਹਿਬ ਦੇ ਨਾਂ 'ਤੇ ਹੋਂਦ 'ਚ ਆਈ ਇਹ ਓਪਨ ਯੂਨੀਵਰਸਿਟੀ, ਮਕਸਦ ਪੂਰਾ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਦੇ ਫ਼ਲਸਫ਼ੇ ਤੇ ਸਿਧਾਂਤਾਂ ਸਮੇਤ ਕਿਰਤ ਤੇ ਵਾਤਾਵਰਣ ਦੀ ਸੰਭਾਲ ਸਬੰਧੀ ਕਾਰਜ ਕਰਨ ਤੋਂ ਇਲਾਵਾ ਵਪਾਰ, ਆਈਟੀ ਨਾਲ ਸਬੰਧਤ ਕੋਰਸ ਪੰਜਾਬੀ ਵਿਚ ਸ਼ੁਰੂ ਕਰੇਗੀ। ਮੰਚ ਸੰਚਾਲਨ ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਨੇ ਕੀਤਾ।

ਸਮਾਗਮ ਦੌਰਾਨ ਆਈਜੀ ਪੀਏਪੀ ਐੱਮਐੱਫ਼ ਫਾਰੂਕੀ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸਐੱਸਪੀ ਵਿਕਰਮਜੀਤ ਦੁੱਗਲ, ਏਡੀਸੀ (ਡੀ) ਡਾ. ਪ੍ਰਰੀਤੀ ਯਾਦਵ, ਬਾਜਵਾ ਦੇ ਓਐੱਸਡੀ ਗੁਰਦਰਸ਼ਨ ਸਿੰਘ ਬਾਹੀਆ, ਡਾ. ਦੀਪਕ ਮਨਮੋਹਨ ਸਿੰਘ, ਪੰਮੀ ਬਾਈ, ਡਾ. ਤੇਜਵੰਤ ਮਾਨ, ਡਾ. ਕੁਲਵੰਤ ਗਰੇਵਾਲ, ਡਾ. ਦਰਸ਼ਨ ਸਿੰਘ ਆਸ਼ਟ, ਸਾਬਕਾ ਡਾਇਰੈਕਟਰ ਡਾ. ਮਦਨ ਲਾਲ ਹਸੀਜਾ, ਚੇਤੰਨ ਸਿੰਘ, ਪੰਜਾਬ ਰਾਜ ਭਾਸ਼ਾ ਸਲਾਹਕਾਰ ਬੋਰਡ ਦੇ ਮੈਂਬਰ, ਡਿਪਟੀ ਡਾਇਰੈਕਟਰ ਵੀਰਪਾਲ ਕੌਰ, ਨਿੰਦਰ ਘੁਗਿਆਣਵੀ, ਸਹਾਇਕ ਡਾਇਰੈਕਟਰ ਕਮਲਜੀਤ ਸਿੰਘ, ਸਤਨਾਮ ਸਿੰਘ, ਪਿ੍ਰਤਪਾਲ ਕੌਰ, ਪ੍ਰਵੀਨ ਕੁਮਾਰ, ਹਰਭਜਨ ਕੌਰ ਸਣੇ ਵੱਡੀ ਗਿਣਤੀ ਹੋਰ ਸਾਹਿਤਕਾਰ ਮੌਜੂਦ ਸਨ।

'ਸਰਵੋਤਮ ਸਾਹਿਤਕ ਪੁਸਤਕ' ਇਨਾਮਾਂ ਦੀ ਸੂਚੀ ਜਾਰੀ

ਪਟਿਆਲਾ :

ਭਾਸ਼ਾ ਵਿਭਾਗ ਵੱਲੋਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਲਈ ਸਾਲ 2015 ਲਈ ਪੰਜਾਬੀ ਦੀਆਂ ਕਿਤਾਬਾਂ ਜਿਨ੍ਹਾਂ ਨੂੰ ਇਨਾਮ ਲਈ ਚੁਣਿਆ ਗਿਆ ਹੈ, ਉਨ੍ਹਾਂ ਵਿਚ ਗਿਆਨੀ ਗੁਰਮੁਖ ਸਿੰਘ ਮੁਸਾਿਫ਼ਰ ਪੁਰਸਕਾਰ (ਕਵਿਤਾ) ਲਈ ਸ਼ਬਦਾਂ ਦੀ ਸੰਸਦ ਲਖਵਿੰਦਰ ਜੌਹਲ ਨੂੰ, ਪਿ੍ਰੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ/ਮਿੰਨੀ ਕਹਾਣੀ) ਗ਼ਲਤ ਮਲਤ ਜ਼ਿੰਦਗੀ ਪਰਗਟ ਸਿੰਘ ਸਤੌਜ ਨੂੰ, ਗੁਰਬਖ਼ਸ਼ ਸਿੰਘ ਪ੍ਰਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ) ਠੰਡੀ ਧਰਤੀ ਤਪਦੇ ਲੋਕ -ਨਿੰਦਰ ਘੁਗਿਆਣਵੀ ਤੇ (ਬ੍ਰੈਕਟਿਡ) ਦਿਲ ਦਿਮਾਗ਼ ਦੀ ਵਾਰਤਾ ਗੁਰਸੇਵਕ ਲੰਬੀ ਨੂੰ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ) ਪੰਜਾਬ ਦੇ ਰਵਾਇਤੀ ਖੇਤੀਬਾੜੀ ਸੰਦ ਤੇ ਸ਼ਬਦਾਵਲੀ ਕੋਸ਼-ਜਗਦੇਵ ਸਿੰਘ ਔਲਖ ਨੂੰ, ਤੇਜਾ ਸਿੰਘ ਪੁਰਸਕਾਰ (ਸੰਪਾਦਨ) ਗਦਰੀ ਯੋਧੇ ਜੈਤੇਗ ਸਿੰਘ ਅਨੰਤ ਨੂੰ, ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਵਿਆਕਰਣ/ਭਾਸ਼ਾ ਵਿਗਿਆਨ) ਪੰਜਾਬੀ ਧੁਨੀ ਵਿਉਂਤ,/ ਸੁਖਵਿੰਦਰ ਸਿੰਘ ਸੰਘਾ ਨੂੰ, ਐੱਮਐੱਸ ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਸਿੱਖ ਧਰਮ ਤੇ ਜੀਵਨ ਦਰਸ਼ਨ ਪ੍ਰਰੋ. ਅੱਛਰੂ ਸਿੰਘ ਨੂੰ, ਸ੍ਰੀ ਗੁਰੂ ਹਰਿਕਿ੍ਸ਼ਨ ਪੁਰਸਕਾਰ (ਬਾਲ ਸਾਹਿਤ) ਦੁੱਧ ਦੀਆਂ ਧਾਰਾਂ ਡਾ. ਕੁਲਬੀਰ ਸਿੰਘ ਸੂਰੀ ਨੂੰ ਮਿਲਿਆ ਸੀ।

ਇਸੇ ਤਰ੍ਹਾਂ ਹਿੰਦੀ ਵਿਚ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਸ਼ਬਦਾਂਜਲੀ ਮਾਨਵਤਾ ਘੁੰਮਣ ਨੂੰ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਅਧੂਰਾ ਆਦਮੀ- ਡਾ. ਮਹੇਸ਼ਚੰਦਰ ਸ਼ਰਮਾ ਗੌਤਮ ਨੂੰ, ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ) ਸੁਰੇਂਦਰ ਵਰਮਾ ਕਾ ਸਾਹਿਤਯ ਡਾ. ਪੂਰਣਿਮਾ ਨੂੰ (ਪਰੰਪਰਾ ਤੇ ਸਮਕਾਲੀਨਤਾ), ਮੋਹਨ ਰਾਕੇਸ਼ ਪੁਰਸਕਾਰ (ਨਾਟਕ/ ਇਕਾਂਗੀ) ਰਿਸ਼ਯ ਸ਼ਿ੍ੰਗ -ਡਾ. ਦਰਸ਼ਨ ਕੁਮਾਰ ਤਿ੍ਪਾਠੀ ਨੂੰ, ਬਾਲ ਸਾਹਿਤ ਪੁਰਸਕਾਰ ਲੋਰੀ ਮੁਝੇ ਸੁਨਾ ਦੋ ਮਾਂ ਸੁਕੀਰਤੀ ਭਟਨਾਗਰ ਨੂੰ, ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ) ਦਸਤਕ ਯਾਦੋ ਕੀ-ਡਾ. ਕੇਵਲ ਧੀਰ ਨੂੰ ਮਿਲਿਆ ਸੀ। ਉਰਦੂ ਵਿਚ ਮਹਿਮੂਦ ਸ਼ੀਰਾਨੀ ਪੁਰਸਕਾਰ (ਆਲੋਚਨਾ) ਖ਼ਜ਼ਾਨਾ ਏ ਅਦਬ ਡਾ. ਦੇਸ ਰਾਜ ਸਪਰਾ ਨੂੰ, ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ) ਕੁਛ ਚਿਰਾਗ ਮੱਧਮ ਸੇ ਆਈਪੀਐੱਸ ਅਫ਼ਸਰ ਮੁਹੰਮਦ ਫ਼ਇਆਜ਼ ਫ਼ਾਰੂਕੀ ਨੂੰ ਮਿਲਿਆ ਸੀ।

ਇਵੇਂ ਹੀ ਸਾਲ-2016 ਦੇ ਪੰਜਾਬੀ ਲਈ ਕਿਤਾਬਾਂ ਗਿਆਨੀ ਗੁਰਮੁਖ ਸਿੰਘ ਮੁਸਾਿਫ਼ਰ ਇਨਾਮ (ਕਵਿਤਾ) ਰਾਣੀ ਤੱਤ ਸੋਹਿਲੇ ਧੂੜ ਮਿੱਟੀ ਕੇ ਹਰਮਨਚੀਤ ਸਿੰਘ ਨੂੰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ ਨਿਬੰਧ/ਸਫ਼ਰਨਾਮਾ) ਅਧਿਆਪਨ ਇਕ ਸਫ਼ਰ ਪਿ੍ਰੰਸ ਪਰਵਿੰਦਰ ਸਿੰਘ ਨੂੰ, ਐੱਮਐੱਸ ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਪੰਜ ਦਰਿਆਵਾਂ ਦਾ ਸ਼ੇਰ: ਮਹਾਰਾਜਾ ਰਣਜੀਤ ਸਿੰਘ ਡਾ. ਮੁਖਦਿਆਲ ਸਿੰਘ ਨੂੰ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ ਇਕਾਂਗੀ) ਸੌਦਾਗਰ ਨਿਰਮਲ ਜੌੜਾ ਨੂੰ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ ਟੀਕਾਕਾਰੀ ਕੋਸ਼ਕਾਰੀ) ਧਰੂ ਤਾਰੇ ਗੁਰਮੇਲ ਸਿੰਘ ਬੌਡੇ ਨੂੰ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਲੋਕ ਧਰਮੀ ਮੰਚ ਸਿਧਾਂਤ ਤੇ ਵਿਹਾਰ ਪ੍ਰਰੋ. ਕਿਰਪਾਲ ਕਜ਼ਾਕ ਨੂੰ, ਤੇਜਾ ਸਿੰਘ ਪੁਰਸਕਾਰ (ਸੰਪਾਦਨ) ਪ੍ਰਰੋ. ਪੂਰਨ ਸਿੰਘ ਕਾਵਿ ਰਚਨਾਵਲੀ ਡਾ. ਧਨਵੰਤ ਕੌਰ ਨੂੰ ਤੇ ਸ੍ਰੀ ਗੁਰੂ ਹਰਿਕਿ੍ਸ਼ਨ ਪੁਰਸਕਾਰ (ਬਾਲ ਸਾਹਿਤ) 'ਉਹ ਮੈਂ ਹੀ ਸੀ' ਲਈ ਜਗਦੀਪ ਸਿੰਘ ਜਵਾਹਰਕੇ ਨੂੰ ਮਿਲਿਆ ਸੀ। ਇਨ੍ਹਾਂ ਨੂੰ ਭਾਸ਼ਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਸਨਮਾਨਤ ਕੀਤਾ।