ਪੱਤਰ ਪੇ੍ਰਕ, ਮੰਡੀ ਗੋਬਿੰਦਗੜ੍ਹ : ਥਾਣਾ ਗੋਬਿੰਦਗੜ੍ਹ ਦੀ ਪੁਲਿਸ ਨੇ ਆਈਪੀਐੱਲ ਦੇ ਮੈਚਾਂ 'ਤੇ ਸੱਟਾ ਲਗਾਉਣ ਵਾਲੇ ਚਾਰ ਵਿਅਕਤੀਆਂ ਨੂੰ ਨਕਦੀ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਪ੍ਰਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਦੀ ਅਗਵਾਈ ਹੇਠ ਏਐੱਸਆਈ ਮੋਹਨ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਵਾ ਚੈਕਿੰਗ ਦੌਰਾਨ ਬੱਤੀਆਂ ਵਾਲਾ ਚੌਕ ਮੰਡੀ ਗੋਬਿੰਦਗੜ੍ਹ ਮੌਜੂਦ ਸੀ, ਤਾਂ ਗੁਪਤ ਸੂਚਨਾ ਮਿਲੀ ਕਿ ਆਈਪੀਅੱੈਲ ਦੇ ਮੈਚ ਚੱਲ ਰਹੇ ਹੋਣ ਕਰਕੇ ਬਾਵਾ ਚਿਕਨ ਹੱਟ ਜੀਟੀ ਰੋਡ ਗੋਬਿੰਦਗੜ੍ਹ ਵਿਖੇ ਆਸ਼ੂਤੋਸ਼ ਉਰਫ ਆਸ਼ੂ ਵਾਸੀ ਮਕਾਨ ਨੰਬਰ 154, ਮੁਹੱਲਾ ਇੰਦਰਪੁਰੀ, ਖੰਨਾ ਆਪਣੇ ਸਾਥੀਆਂ ਸੌਰਵ ਜੈਨ ਵਾਸੀ ਮਕਾਨ ਨੰਬਰ 243, ਨਿਊ ਸਾਸ਼ਤਰੀ ਨਗਰ ਗੋਬਿੰਦਗੜ੍ਹ, ਸੁਨੀਲ ਕੁਮਾਰ ਵਾਸੀ ਮਕਾਨ ਨੰਬਰ 114, ਸੈਕਟਰ 21ਬੀ, ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਅਤੇ ਅਮਨ ਜੈਨ ਵਾਸੀ ਮਕਾਨ ਨੰਬਰ 134, ਨਿਊ ਖੰਨਾ ਸਿਟੀ ਬੂਲੇਪੁਰ ਰੋਡ ਖੰਨਾ ਨਾਲ ਮੋਬਾਈਲਾਂ 'ਤੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਹੇਰਾਫੇਰੀ ਨਾਲ ਉਨ੍ਹਾਂ ਦੇ ਨਾਮ ਅਤੇ ਪਤੇ 'ਤੇ ਵੱਖ-ਵੱਖ ਮੋਬਾਇਲ ਕੰਪਨੀਆਂ ਦੇ ਸਿੰਮ ਜਾਰੀ ਕਰਵਾ ਕੇ ਅਤੇ ਉਨ੍ਹਾਂ ਮੋਬਾਇਲ ਫੋਨਾਂ 'ਤੇ ਅਤੇ ਆਪਣੇ ਸਾਥੀਆਂ ਨੂੰ ਵੱਖ-ਵੱਖ ਥਾਵਾਂ 'ਤੇ ਭੇਜ ਕੇ ਮੋਬਾਇਲ ਫੋਨਾਂ ਰਾਹੀਂ ਆਈਪੀਅੱੈਲ ਕਿ੍ਕਟ ਮੈਚਾਂ 'ਤੇ ਦੜਾ ਸੱਟਾ ਲਗਾਉਣ ਦਾ ਕੰਮ ਕਰਦੇ ਹਨ ਜੋ ਆਮ ਪਬਲਿਕ ਨੂੰ ਭੁਲੇਖੇ 'ਚ ਰੱਖ ਕੇ ਹੇਰਾਫੇਰੀ ਨਾਲ ਸਾਜ਼ਿਸ਼ ਰਚ ਕੇ ਦੜਾ ਸੱਟਾਂ ਲਗਾਉਂਦੇ ਹਨ। ਜੋ ਅੱਜ ਵੀ ਆਸ਼ੂਤੋਸ., ਸੌਰਵ ਜੈਨ, ਸੁਨੀਲ ਕੁਮਾਰ ਅਤੇ ਅਮਨ ਜੈਨ ਉਰਫ ਲੇਡਾ, ਬਾਵਾ ਚਿਕਨ ਹੱਟ ਗੋਬਿੰਦਗੜ੍ਹ ਵਿਖੇ ਬੈਠੇ ਆਈਪੀਅੱੈਲ ਦੇ ਚੱਲ ਰਹੇ ਮੈਚਾਂ 'ਤੇ ਮੋਬਾਇਲ ਫੋਨਾਂ ਰਾਹੀਂ ਦੜਾ ਸੱਟਾ ਲਗਾ ਰਹੇ ਹਨ। ਸੂਚਨਾ ਦੇ ਆਧਾਰ 'ਤੇ ਏਐੱਸਆਈ ਮੋਹਨ ਸਿੰਘ ਨੇ ਜੂਆ ਐਕਟ ਥਾਣਾ ਗੋਬਿੰਦਗੜ੍ਹ ਦੇ ਦਰਜ ਰਜਿਸਟਰ ਕਰਕੇ ਸਮੇਤ ਪੁਲਿਸ ਪਾਰਟੀ ਦੇ ਬਾਵਾ ਚਿਕਨ ਹੱਟ ਗੋਬਿੰਦਗੜ੍ਹ 'ਤੇ ਰੇਡ ਕਰਕੇ ਆਸ਼ੂਤੋਸ ਉਰਫ ਆਸ਼ੂ ਉਕਤ ਪਾਸੋਂ 50,300 ਰੁਪਏ, ਸੌਰਵ ਜੈਨ ਉਰਫ ਮਨੀ ਉਕਤ ਪਾਸੋਂ 6,000 ਰੁਪਏ, ਸੁਨੀਲ ਕੁਮਾਰ ਉਰਫ ਸੋਨੂੰ ਉਕਤ ਪਾਸੋਂ 20,000 ਰੁਪਏ ਅਤੇ ਅਮਨ ਜੈਨ ਉਰਫ ਲੇਡਾ ਉਕਤ ਪਾਸੋਂ 2,10,000 ਰੁਪਏ (ਕੁੱਲ ਰਕਮ 2,86,300 ਰੁਪਏ) ਅਤੇ 05 ਮੋਬਾਇਲ ਫੋਨ ਬ੍ਰਾਮਦ ਹੋਏ ਹਨ। ਪਹਿਲੀ ਪੁੱਛਗਿੱਛ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਆਸੂਤੋਸ਼ ਅਤੇ ਸੁਨੀਲ ਕੁਮਾਰ ਦੇ ਖਿਲਾਫ਼ ਐਕਸਾਈਜ ਐਕਟ ਥਾਣਾ ਗੋਬਿੰਦਗੜ੍ਹ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ। ਇਨ੍ਹਾਂ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੇਰਵਿਆ ਦਾ ਅਤੇ ਸਾਥੀਆਂ ਦਾ ਪਤਾ ਲਗਾਇਆ ਜਾਵੇਗਾ, ਤਫਤੀਸ਼ ਜਾਰੀ ਹੈ।