ਸਟਾਫ ਰਿਪੋਰਟਰ, ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਾਂਹਵਧੂ ਸੋਚ 'ਤੇ ਪਹਿਰਾ ਦਿੰਦੇ ਹੋਏ ਕੈਬਨਿਟ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਹਮ ਮਹਿੰਦਰਾ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਢਾਈ ਕਰੋੜ ਰੁਪਏ ਦੀਆਂ ਗ੍ਾਂਟਾਂ ਦੇ ਚੈਕ ਵੰਡੇ।

ਇਸ ਮੌਕੇ ਬ੍ਹਮ ਮਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਵਿਕਾਸ ਦੇ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹ ਕੇ ਹਮੇਸ਼ਾ ਹੀ ਮਾਣ ਖੱਟਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਾਂਟਾਂ ਨਾਲ ਵੱਖ ਵੱਖ ਪਿੰਡਾਂ ਵਿਚ ਵੱਖ ਵੱਖ ਵਿਕਾਸ ਦੇ ਕੰਮ ਸ਼ੁਰੂ ਕੀਤੇ ਜਾਣਗੇ ਅਤੇ ਕੁੱਝ ਪਹਿਲਾਂ ਤੋਂ ਚੱਲ ਰਹੇ ਕੰਮਾਂ ਨੂੰ ਮੁਕੰਮਲ ਕੀਤਾ ਜਾਵੇਗਾ, ਜਿਸ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਵਾਇਆ ਜਾਵੇਗਾ ਅਤੇ ਕਿਸੇ ਵੀ ਪਿੰਡ ਨੂੰ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਪਿੰਡਾਂ ਨੂੰ ਦਿੱਤੀਆਂ ਗ੍ਾਂਟਾਂ ਅਨੁਸਾਰ ਪਿੰਡ ਆਲੋਵਾਲ ਨੂੰ 15.50 ਲੱਖ ਧਰਮਸ਼ਾਲਾ ਅਤੇ ਸਕੂਲ ਦੇ ਦੋ ਜਨਰੇਟਰਾਂ ਲਈ, ਪਿੰਡ ਧਨੌਰਾ ਨੂੰ 5 ਲੱਖ ਰੁਪਏ ਸ਼ੈਡ ਲਈ, ਧਨੌਰੀ ਨੂੰ 10 ਲੱਖ ਵਿਕਾਸ ਕਾਰਜਾਂ ਲਈ, ਰਾਮਗੜ੍ਹ ਛੰਨਾ ਨੂੰ 5 ਲੱਖ ਵਿਕਾਸ ਕਾਰਜਾਂ ਲਈ, ਰੋਹਟੀ ਮੋੜਾਂ 10 ਲੱਖ ਗਲੀਆਂ ਤੇ ਨਾਲੀਆਂ ਪੱਕੀਆਂ ਕਰਨ ਲਈ, ਰੋਹਟੀ ਬਸਤਾਂ ਪੰਜ ਲੱਖ ਆਂਗਣਵਾੜੀ ਸੈਂਟਰ ਲਈ, ਸਿੱਧੂਵਾਲ 10 ਲੱਖ ਗਲੀਆਂ ਤੇ ਨਾਲੀਆਂ ਪੱਕੀਆਂ ਕਰਨ ਲਈ, ਹਿਆਣਾ ਕਲਾਂ 5 ਲੱਖ ਸਟੇਡੀਅਮ ਲਈ, ਮੰਡੌੜ 10 ਲੱਖ ਛੱਪੜ ਦੀ ਮੁਰੰਮਤ ਲਈ, ਸ਼ਮਲਾ 10 ਲੱਖ ਛੱਪੜ ਲਈ, ਕੈਦੂਪੁਰ 10 ਲੱਖ ਸ਼ੈਡ ਲਈ, ਅਜਨੌਦਾ ਕਲਾਂ 8 ਲੱਖ ਪੰਚਾਇਤ ਘਰ ਲਈ, ਸਿੰਬੜੋ 10 ਲੱਖ ਕਮਿਊਨਿਟੀ ਸੈਂਟਰ ਲਈ, ਪੇਧਨ 8 ਲੱਖ ਡਿਸਪੈਂਸਰੀ ਬਿਲਡਿੰਗ ਬਣਾਉਣ ਲਈ, ਬਖਸ਼ੀਵਾਲਾ 5 ਲੱਖ ਸਮਸ਼ਾਨਘਾਟ ਲਈ, ਮਾਜਰੀ ਅਕਾਲੀਆਂ 10 ਲੱਖ ਵਿਕਾਸ ਕਾਰਜਾਂ ਲਈ, ਫਤਿਹਪੁਰ ਛੰਨਾ 4 ਲੱਖ ਸੁਸਾਇਟੀ ਦੇ ਕਾਰਜਾਂ ਲਈ, ਲਚਕਾਣੀ 10 ਲੱਖ ਵਿਕਾਸ ਕਾਰਜਾਂ ਲਈ ਅਤੇ ਸਵਰਗਧਾਮ ਪ੍ਰਬੰਧਕ ਕਮੇਟੀ ਅਮਨ ਵਿਹਾਰ ਨੂੰ 5 ਲੱਖ ਰੱਖ ਰਖਾਅ ਲਈ ਪਹਿਲ ਦੇ ਆਧਾਰ 'ਤੇ ਜਾਰੀ ਕੀਤੀਆਂ ਗਈਆਂ। ਇਸ ਮੌਕੇ ਹੁਸ਼ਿਆਰ ਸਿੰਘ ਕੈਦੂਪੁਰ ਤੇ ਰਣਧੀਰ ਸਿੰਘ ਖਲੀਫੇਵਾਲਾ ਜ਼ਿਲਾ ਪ੍ਰਰੀਸ਼ਦ ਮੈਂਬਰ, ਗੁਰਪ੍ਰਰੀਤ ਸਿੰਘ ਰੋਮੀ ਸਿੰਬੜੋ ਅਤੇ ਲਖਵਿੰਦਰ ਸਿੰਘ ਲੱਖਾ ਵਾਈਸ ਚੇਅਰਮੈਨ ਬਲਾਕ ਸੰਮਤੀ, ਰਘਵੀਰ ਸਿੰਘ ਖੱਟੜਾ, ਹਰਜਸਪਾਲ ਸਿੰਘ ਮੰਡੌੜ, ਦਰਸ਼ਨ ਸਿੰਘ ਸਰਪੰਚ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਹਾਦਰ ਖਾਨ, ਜੱਗੀ ਸਰਪੰਚ, ਅਜਾਇਬ ਸਿੰਘ ਸਰਪੰਚ, ਜਰਨੈਲ ਸਿੰਘ ਸਰਪੰਚ, ਪ੍ਰਮੋਦ ਸਰਪੰਚ, ਗੁਰਿੰਦਰ ਸਿੰਘ ਸਰਪੰਚ, ਹੈਪੀ ਸਰਪੰਚ, ਸੁਖਵਿੰਦਰ ਸਰਪੰਚ, ਜਸਵੰਤ ਸਰਪੰਚ, ਗੁਰਜੀਤ ਫਤਿਹਪੁਰ, ਕਰਮਜੀਤ ਲਚਕਾਣੀ ਆਦਿ ਹਾਜ਼ਰ ਸਨ।