ਰਾਜਿੰਦਰ ਸ਼ਰਮਾ,ਬੱਸੀ ਪਠਾਣਾਂ

ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਨੂੰ ਪਸੰਦ ਕਰਦੇ ਹੋਏ ਕਾਂਗਰਸ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਹੁੰਗਾਰਾ ਦੇ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਅਕਾਲੀ ਦਲ ਦੀ ਕੋਟਲਾ ਫਾਜ਼ਲ ਤੋਂ ਬਲਾਕ ਸੰਮਤੀ ਮੈਂਬਰ ਬਲਵਿੰਦਰ ਕੌਰ ਨੂੰ ਸੈਕੜੇਂ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਕਰਨ ਮੌਕੇ ਕੀਤਾ। ਵਿਧਾਇਕ ਜੀਪੀ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਹਰ ਪਿੰਡ ਨੂੰ ਪਾਰਟੀਬਾਜ਼ੀ ਤੋਂ ੳੁੱਪਰ ਉੱਠ ਕੇ ਵਿਕਾਸ ਕੰਮਾਂ ਲਈ ਗ੍ਾਂਟਾਂ ਜਾਰੀ ਕੀਤੀਆਂ ਹਨ ਅਤੇ ਉਨ੍ਹਾਂ ਵਲੋਂ ਕਿਸੇ ਵੀ ਪਿੰਡ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜੀਪੀ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਾਪਤ ਕਰੇਗੀ। ਜ਼ਿਲ੍ਹਾ ਪ੍ਧਾਨ ਸ਼ੁਭਾਸ ਸੂਦ, ਸੂਬਾ ਸਕੱਤਰ ਪ੍ਭਜੋਤ ਸਿੰਘ ਪ੍ਵਾ ਅਤੇ ਓਮ ਪ੍ਕਾਸ਼ ਤਾਂਗੜੀ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਧਾਨ ਰਾਹੁਲ ਗਾਂਧੀ ਤੇ ਜਰਨਲ ਸਕੱਤਰ ਪਿ੍ਅੰਕਾ ਗਾਂਧੀ ਵਲੋਂ ਆਹੁਦਾ ਸੰਭਾਲਣ ਤੋਂ ਬਾਅਦ ਕਾਂਗਰਸ ਪਾਰਟੀ 'ਚ ਨਵੀਂ ਊਰਜਾ ਆ ਗਈ ਹੈ ਅਤੇ ਪਾਰਟੀ ਵਰਕਰਾਂ 'ਚ ਭਰਭੂਰ ਉਤਸ਼ਾਹ ਹੈ। ਬਲਾਕ ਸੰਮਤੀ ਮੈਂਬਰ ਬਲਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਣਗੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ। ਇਸ ਮੌਕੇ ਜ਼ਿਲ੍ਹਾ ਪ੍ਧਾਨ ਸ਼ੁਭਾਸ ਸੂਦ, ਸੂਬਾ ਸਕੱਤਰਾਂ 'ਚ ਓਮ ਪ੍ਕਾਸ਼ ਤਾਂਗੜੀ, ਪ੍ਭਜੋਤ ਸਿੰਘ ਪ੍ਵਾ, ਨਿਰਮਲ ਸਿੰਘ ਨੇਤਾ, ਐਡਵੋਕੇਟ ਭਾਰਤ ਭੂਸ਼ਨ ਵਰਮਾ, ਸੀਨੀਅਰ ਕਾਂਗਰਸੀ ਡਾ.ਸਿਕੰਦਰ ਸਿੰਘ, ਸ਼ਹਿਰੀ ਪ੍ਧਾਨ ਰਵਿੰਦਰ ਕੁਮਾਰ ਰਿੰਕੂ, ਕੌਂਸਲਰ ਅਨੂਪ ਸਿੰਗਲਾ, ਨਾਰਕੋਟਿਕ ਸੈੱਲ ਚੇਅਰਮੈਨ ਗੁਰਮੀਤ ਸਿੰਘ, ਸ਼ਿਆਮ ਗੌਤਮ, ਰਾਜ ਕੁਮਾਰ ਵਧਵਾ, ਪੀਏ ਅਮਰਦੀਪ ਸਿੰਘ ਮਾਨ, ਜਸਵੀਰ ਸਿੰਘ ਭਾਂਦਲਾ ਆਦਿ ਮੌਜੂਦ ਸਨ।