ਕੰਵਰ ਸਿੰਘ ਬੇਦੀ, ਪਟਿਆਲਾ

ਵਿਸਾਖੀ ਦੇ ਦਿਹਾੜੇ ਮੌਕੇ ਖਾਲਸੇ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਕਰਹਾਲੀ ਸਾਹਿਬ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂ ਘਰ ਪਹੁੰਚ ਕੇ ਮੱਥਾ ਟੇਕਿਆ ਅਤੇ ਸ਼ਬਦ ਗੁਰੂ ਦਾ ਆਸਰਾ ਲਿਆ। ਤੜਕਸਾਰ ਤੋਂ ਹੈਡ ਗਿ੍ਆਨੀ ਪ੍ਰਣਾਮ ਸਿੰਘ ਵੱਲੋਂ ਮਨੁੱਖਤਾ ਦੇ ਭਲੇ ਅਤੇ ਸਰਬੱਤ ਦੀ ਕਲਿਆਣ ਲਈ ਅਰਦਾਸ ਉਪਰੰਤ ਸੰਗਤਾਂ ਨੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਪੰਗਤ ਅਤੇ ਸੰਗਤ ਕਰਨ ਦੇ ਨਾਲ-ਨਾਲ ਇਸ਼ਨਾਨ ਵੀ ਕੀਤਾ। ਇਸ ਪਾਵਨ ਦਿਹਾੜੇ 'ਤੇ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਦੀਵਾਨਾਂ 'ਚ ਹਾਜ਼ਰੀ ਭਰ ਕੇ ਸੰਗਤਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਵਿਸਾਖੀ ਦੇ ਦਿਹਾੜੇ ਮੌਕੇ ਨਮਸਤਕ ਹੋਣ ਪੁੱਜੀਆਂ ਸੰਗਤਾਂ ਨੇ ਖੰਡੇ ਬਾਟੇ ਦੀ ਪਾਹੁਲ ਦੀ ਦਾਤ ਵੀ ਹਾਸਲ ਕੀਤੀ ਅਤੇ 300 ਦੇ ਕਰੀਬ ਸੰਗਤਾਂ ਨੇ ਅੰਮਿ੍ਤ ਛੱਕ ਕੇ ਆਪਣਾ-ਆਪ ਗੁਰੂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਸੋ੍ਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਖਾਲਸੇ ਦੀ ਜਨਮ ਦਿਹਾੜੇ ਦੀ ਜਿਥੇ ਵਧਾਈ ਦਿੰਦਿਆਂ ਖਾਲਸਾ ਸਾਜਣਾ ਦਿਵਸ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਜਿਥੇ ਮੁਗਲ ਸਾਮਰਾਜ ਦੇ ਵੱਧਦੇ ਜ਼ਬਰ ਤੇ ਜੁਲਮ ਦੇ ਟਾਕਰੇ ਲਈ ਖਾਲਸਾ ਦੀ ਸਿਰਜਣਾ ਵੱਡੀ ਲੋੜ ਬਣੀ ਸੀ, ਉਥੇ ਅੱਜ ਵੀ ਸਿੱਖ ਪੰਥ ਦਾ ਨੁਕਸਾਨ ਚਾਹੁੰਦੀਆਂ ਪੰਥਕ ਵਿਰੋਧੀ ਤਾਕਤਾਂ ਦੇ ਟਾਕਰੇ ਲਈ ਖਾਲਸਾ ਪੰਥ ਵੱਲੋਂ ਦਰਸਾਏ ਮਾਰਗ 'ਤੇ ਚੱਲਣਾ ਅੱਜ ਲੋੜ ਬਣੀ ਹੋਈ ਹੈ। ਪ੍ਰਰੋ. ਬਡੂੰਗਰ ਨੇ ਕਿਹਾ ਕਿ ਖਾਲਸਾ ਦੀ ਸਿਰਜਣਾ ਨਾਲ ਜਿਥੇ ਜਾਤ-ਪਾਤ ਦਾ ਖਾਤਮਾ ਹੋਇਆ, ਉਥੇ ਹੀ ਨਵੀਂ ਕਰਾਂਤੀ ਦੇ ਆਉਣ ਨਾਲ ਸਮਾਜਕ ਏਕਤਾ ਅਤੇ ਬਰਾਬਰੀ ਦੇ ਅਧਿਕਾਰ ਵੀ ਹਾਸਲ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ 'ਤੇ ਸਮੁੱਚੀ ਲੋਕਾਈ ਨੂੰ ਸਿੱਖ ਪੰਥ ਦੇ ਅਨਮੋਲ ਵਿਰਸੇ ਅਤੇ ਖਾਲਸਾ ਪੰਥ ਦੀ ਚੜ੍ਹਦੀਕਲਾ ਲਈ ਅਹਿਮ ਯੋਗਦਾਨ ਪਾਉਣ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਜਰਨੈਲ ਸਿੰਘ ਕਰਤਾਰਪੁਰ ਅੰਤਿ੍ਗ ਮੈਂਬਰ, ਸਵਿੰਦਰ ਸਿੰਘ ਸਭਰਵਾਲ ਮੈਂਬਰ ਸ੍ਰੋਮਣੀ ਕਮੇਟੀ, ਇੰਦਰਮੋਹਨ ਸਿੰਘ ਬਜਾਜ, ਲਖਵੀਰ ਸਿੰਘ ਲੋਟ, ਮੈਨੇਜਰ ਕਰਨੈਲ ਸਿੰਘ ਨਾਭਾ, ਗ੍ੰਥੀ ਅਜਮੇਰ ਸਿੰਘ , ਕਰਮ ਸਿੰਘ ਐਡੀਸਨਲ ਮੈਨੇਜਰ, ਕਰਨੈਲ ਸਿੰਘ ਐਡੀਸ਼ਨਲ ਮੈਨੇਜਰ, ਅਮਰਪਾਲ ਸਿੰਘ ਅਕਾਊਟੈਂਟ, ਆਤਮ ਪ੍ਰਕਾਸ਼ ਸਿੰਘ, ਵਰਿੰਦਰ ਸਿੰਘ, ਰਣਧੀਰ ਸਿੰਘ, ਪਿ੍ਰਤਪਾਲ ਸਿੰਘ, ਰਪਿੰਦਰ ਸਿੰਘ, ਮਨਜੀਤ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।