ਹਰਿੰਦਰ ਸ਼ਾਰਦਾ, ਪਟਿਆਲਾ

ਸਥਾਨਕ ਅਚਾਰ ਬਜ਼ਾਰ ਵਿਖੇ ਐਸਡੀਐਮ ਵੱਲੋਂ ਜ਼ਿਲ੍ਹਾ ਆਯੂਰਵੈਦਿਕ ਵਿਭਾਗ ਦੀ ਟੀਮ ਨਾਲ ਅਚਨਚੇਤ ਛਾਪੇਮਾਰੀ ਕੀਤੀ। ਟੀਮ ਵਲੋਂ ਇਕ ਦੁਕਾਨ ਦੇ ਦਵਾਈਆਂ ਦੇ ਸੈਂਪਲ ਭਰੇ, ਜਦੋਂਕਿ ਦੂਸਰੀ ਦੁਕਾਨ ਦੀ ਛਾਪੇਮਾਰੀ ਦੌਰਾਨ ਉਕਤ ਦੁਕਾਨ ਬੰਦ ਪਾਈ ਗਈ। ਦੂਸਰੀ ਦੁਕਾਨ ਵਿਚ ਪਾਬੰਦੀਸ਼ੁਦਾ ਦਵਾਈਆਂ ਮਿਲਣ ਤੇ ਸ਼ੱਕ ਦੇ ਆਧਾਰ ਤੇ ਸੀਲ ਕਰ ਦਿੱਤਾ ਗਿਆ ਹੈ। ਜਿਸ ਦਾ ਮਾਲਕ ਛਾਪੇਮਾਰੀ ਦੀ ਸੂਹ ਮਿਲਣ ਤੋਂ ਬਾਅਦ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਆਯੁਰਵੈਦਿਕ ਦੀਆਂ ਦੁਕਾਨਾਂ ਤੋਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਦੀਆਂ ਸ਼ਿਕਾਇਤਾ ਮਿਲਣ ਦੇ ਚੱਲਦਿਆਂ ਐਸਡੀਐਮ ਰਵਿੰਦਰ ਅਰੋੜਾ ਤੇ ਆਯੂਰਵੈਦਿਕ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ। ਜਿੱਥੋਂ ਇੱਕ ਦੁਕਾਨ ਤੋਂ ਦਵਾਈਆਂ ਦੇ ਸੈਂਪਲ ਭਰੇ ਗਏ ਹਨ ਜਦਕਿ ਇੱਕ ਦੁਕਾਨਦਾਰ ਆਪਣੀ ਦੁਕਾਨ ਨੂੰ ਤਾਲਾ ਲਾ ਕੇ ਫਰਾਰ ਹੋ ਗਿਆ ਹੈ। ਹਾਲਾਂਕਿ ਉਕਤ ਦੁਕਾਨਦਾਰ ਨੂੰ ਫੜ੍ਹਨ ਲਈ ਉਸਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ ਪ੍ਰੰਤੂ ਦੁਕਾਨ ਮਾਲਕ ਦਾ ਪਤਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਫਿਲਹਾਲ ਟੀਮ ਵਲੋਂ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ।

-------

ਦੁਕਾਨਦਾਰ ਨੇ ਟੀਮ ਨੂੰ ਕੀਤਾ ਗੁਮਰਾਹ

ਐਸਡੀਐਮ ਦੀ ਅਗਵਾਈ ਹੇਠ ਜਦੋਂ ਪੁਲਿਸ ਤੇ ਆਯੂਰਵੈਦਿਕ ਵਿਭਾਗ ਦੀ ਟੀਮ ਨਾਲ ਦਵਾਈ ਦੀ ਖਰੀਦ ਕਰਨ ਲਈ ਪੁੱਜੀ ਸੀ ਤਾਂ ਉਕਤ ਦੁਕਾਨਦਾਰ ਨੂੰ ਕਾਬੂ ਕਰਨ ਲਈ ਉਸ ਨਾਲ ਗ੍ਰਾਹਕ ਬਣ ਕੇ ਫ਼ੋਨ ਤੇ ਸੰਪਰਕ ਕੀਤਾ ਗਿਆ ਪ੍ਰੰਤੂ ਉਕਤ ਵਿਅਕਤੀ ਨੇ ਟੀਮ ਨੂੰ ਗੁੰਮਰਾਹ ਕਰਕੇ ਕਿਸੇ ਹੋਰ ਦੁਕਾਨ ਦਾ ਪਤਾ ਦੱਸ ਦਿੱਤਾ। ਟੀਮ ਨੇ ਜਦੋਂ ਉਥੇ ਛਾਪੇਮਾਰੀ ਕੀਤੀ ਤਾਂ ਉਥੇ ਕੋਈ ਵੀ ਪਾਬੰਦੀਸ਼ੁੱਦਾ ਦਵਾਈ ਨਹੀਂ ਮਿਲੀ। ਿਫ਼ਰ ਜਦੋਂ ਦੁਬਾਰਾ ਜਾਂਚ ਕੀਤੀ ਤਾਂ ਉਕਤ ਦੁਕਾਨ ਦੇ ਬਾਰੇ ਉਥੋਂ ਜਾਣਕਾਰੀ ਮਿਲੀ। ਜਦੋਂ ਟੀਮ ਨੇ ਛਾਪੇਮਾਰੀ ਕੀਤੀ ਤਾ ਉਕਤ ਵਿਅਕਤੀ ਦੀ ਦੁਕਾਨ ਬੰਦ ਮਿਲੀ ਹੈ। ਹਾਲਾਂਕਿ ਬੀਤੀ ਰਾਤ ਵੀ ਐਸਟੀਐਫ਼ ਦੀ ਟੀਮ ਵਲੋਂ ਦੁਕਾਨ ਦੀ ਛਾਪੇਮਾਰੀ ਵੀ ਕੀਤੀ ਗਈ ਸੀ।

-------

ਕੀ ਕਹਿੰਦੇ ਨੇ ਡਾ. ਅਨਿਲ ਗਰਗ

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਅਯੂਰਵੈਦਿਕ ਅਫ਼ਸਰ ਕਮ ਡਰੱਗ ਅਫ਼ਸਰ ਡਾ. ਅਨਿਲ ਗਰਗ ਨੇ ਦੱਸਿਆ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੱਜ ਅਚਾਰ ਬਜ਼ਾਰ ਵਿਖੇ ਆਯੂਰਵੈਦਿਕ ਸਮਾਨ ਵੇਚਣ ਵਾਲਾ ਪਾਬੰਦੀਸ਼ੁੱਦਾ ਦਵਾਈ ਦੀ ਵਿੱਕਰੀ ਕਰ ਰਿਹਾ ਹੈ ਪਰ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਉਕਤ ਦੁਕਾਨਦਾਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਜਿਸ ਨੂੰ ਟੀਮ ਵਲੋਂ ਟਰੇਸ ਕਰ ਲਿਆ ਗਿਆ ਹੈ। ਟੀਮ ਵਲੋਂ ਕੱਲ ਉਸ ਦੀ ਮੌਜੂਦਗੀ ਵਿਚ ਦੁਕਾਨ ਨੂੰ ਖੁਲਵਾਇਆ ਜਾਵੇਗਾ। ਜੇਕਰ ਉਥੇ ਕੋਈ ਵੀ ਪਾਬੰਦੀਸ਼ੁਦਾ ਦਵਾਈ ਮਿਲਦੀ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।