ਪੱਤਰ ਪ੍ਰਰੇਰਕ, ਰਾਜਪੁਰਾ : ਇਥੋਂ ਦੇ ਪਟੇਲ ਕਾਲਜ ਦੇ ਐੱਨਸੀਸੀ ਵਿਭਾਗ ਵਲੋਂ ਪ੍ਰਰੋ. ਜੈਦੀਪ ਸਿੰਘ ਐਸੋਸੀਏਟ ਐੱਨਸੀਸੀ ਅਫਸਰ ਅਤੇ ਪ੍ਰਰੋ. ਰਜਵਿੰਦਰ ਕੌਰ ਦੀ ਅਗਵਾਈ ਹੇਠ ਪਲਾਸਟਿਕ ਵੇਸਟ ਮੈਨੇਜਮੈਂਟ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਜਿਸ 'ਚ ਮੁੱਖ ਮਹਿਮਾਨ ਵਜੋਂ ਪਿ੍ਰੰਸੀਪਲ ਅਕੈਡਮਿਕ ਡਾ. ਜਗੀਰ ਸਿੰਘ ਢੇਸਾ ਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਿ੍ਰੰਸੀਪਲ ਅਕਾਦਮਿਕ ਡਾ. ਸੁਰੇਸ਼ ਨਾਇਕ ਵਿਸ਼ੇਸ਼ ਨੇ ਸ਼ਿਰਕਤ ਕੀਤੀ।

ਵਿਭਾਗ ਵਲੋਂ ਪ੍ਰਰੋ. ਜੈਦੀਪ ਸਿੰਘ ਐਸੋਸੀਏਟ ਐੱਨਸੀਸੀ ਅਫ਼ਸਰ ਅਤੇ ਪ੍ਰਰੋ. ਰਜਵਿੰਦਰ ਕੌਰ ਨੇ ਸਮਾਗਮ ਦਾ ਉਦੇਸ਼ ਸਪੱਸ਼ਟ ਕਰਦੇ ਹੋਏ ਪਲਾਸਟਿਕ ਸਬੰਧੀ ਸਰਕਾਰਾਂ ਦੀਆਂ ਨੀਤੀਆਂ ਉੱਪਰ ਚਾਨਣ ਪਾਇਆ ਤੇ ਪਲਾਸਟਿਕ ਵੇਸਟ ਮਟੀਰੀਅਲ ਦੀ ਸੁਚੱਜੀ ਵਰਤੋਂ ਦਾ ਸੱਦਾ ਦਿੱਤਾ। ਇਸ ਮੌਕੇ ਐੱਨਸੀਸੀ ਵਿਭਾਗ ਦੇ 37 ਕੈਡਿਟਾਂ ਨੇ ਭਾਗ ਲਿਆ ਅਤੇ ਸੰਵਾਦ ਰਚਾਇਆ। ਜਦਕਿ ਪਿ੍ਰੰਸੀਪਲ ਅਕੈਡਮਿਕ ਡਾ. ਜਗੀਰ ਸਿੰਘ ਢੇਸਾ ਤੇ ਪਿ੍ਰੰਸੀਪਲ ਅਕਾਦਮਿਕ ਡਾ. ਸੁਰੇਸ਼ ਨਾਇਕ ਨੇ ਸਮਾਜ ਭਲਾਈ ਲਈ ਪਲਾਸਟਿਕ ਦੀ ਗੈਰ-ਜ਼ਰੂਰੀ ਵਰਤੋਂ ਰੋਕਣ ਲਈ ਵਿਦਿਆਰਥੀਆਂ ਨੂੰ ਅੱਗੇ ਆ ਕੇ ਆਪਣੇ ਆਲੇ ਦੁਆਲੇ ਵਿਚ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਕਾਲਜ ਦਾ ਸਟਾਫ਼ ਤੇ ਵਿਦਿਆਰਥੀਆਂ ਹਾਜ਼ਰ ਸਨ।