ਅਮਨਦੀਪ ਮਹਿਰੋਕ, ਦੇਵੀਗੜ੍ਹ

ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਜਿਥੇ ਹਲਕਾ ਸਨੋਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਪਾਣੀ ਦੀਆਂ ਨਵੀਆਂ ਟੈਂਕੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਉਥੇ ਨਾਲ ਹੀ ਪਿੰਡਾਂ 'ਚ ਪਾਣੀ ਦੇ ਚੱਲ ਰਹੇ ਨਜਾਇਜ਼ ਕੁਨੈਕਸ਼ਨਾਂ ਨੂੰ ਪੱਕਾ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ ਅਤੇ ਐਕਸੀਅਨ ਆਰ.ਪੀ. ਸਿੰਘ ਜਲ ਸਪਲਾਈ ਨੇ ਅੱਜ ਦੇਵੀਗੜ੍ਹ ਵਿਖੇ ਪਿੰਡਾਂ 'ਚ ਟੂਟੀ ਦੇ ਚੱਲ ਰਹੇ ਨਜਾਇਜ਼ ਜਾ ਕੱਟੇ ਹੋਏ ਕੂਨੈਕਸ਼ਨਾਂ ਨੂੰ ਪੱਕਾ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਲ ਸਪਲਾਈ ਮਹਿਕਮੇ ਦੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਇਸ ਮੌਕੇ ਮਾਨ ਸਿੰਘ ਅਲੀਪੁਰ, ਜੀਤ ਸਿੰਘ ਮੀਰਾਂਪੁਰ ਚੇਅਰਮੈਨ ਮਾਰਕੀਟ ਕਮੇਟੀ ਦੁਧਨਸਾਧਾਂ, ਅਮਨ ਰਣਜੀਤ ਸਿੰਘ ਨੈਣਾ ਵਾਈਸ ਚੇਅਰਮੈਨ ਬਲਾਕ ਸੰਮਤੀ ਭੁਨਰਹੇੜੀ, ਡਾ: ਗੁਰਮੀਤ ਸਿੰਘ ਪ੍ਰਧਾਨ, ਹਰਬੀਰ ਸਿੰਘ ਥਿੰਦ ਪ੍ਰਧਾਨ ਸਰਪੰਚ ਯੂਨੀਅਨ, ਤਿਲਕ ਰਾਜ ਸ਼ਰਮਾ ਪ੍ਰਧਾਨ ਟਰੱਕ ਯੂਨੀਅਨ ਦੇਵੀਗੜ੍ਹ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਇਸ ਦੌਰਾਨ ਐਕਸੀਅਨ ਆਰ.ਪੀ. ਸਿੰਘ ਨੇ ਦਸਿਆ ਕਿ ਮਹਿਕਮੇ ਵਲੋਂ ਇਹ ਸਕੀਮ 15 ਜੁਲਾਈ ਤੱਕ ਹੀ ਸੀਮਤ ਹੈ ਇਸ ਲਈ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਐਸ.ਡੀ.ਓ. ਸੁਮੀਤ ਕੁਮਾਰ, ਜੇ.ਈ. ਮੋਤੀ ਲਾਲ, ਸੋਸ਼ਲ ਸਟਾਫ, ਸਤਨਾਮ ਸਿੰਘ ਟੌਰਾਂ ਅਤੇ ਤਰਲੋਚਨ ਸਿੰਘ ਭੋਲਾ ਸੰਮਤੀ ਮੈਂਬਰ, ਰਿੰਕੂ ਮਿੱਤਲ, ਜੱਗਾ ਸਿੰਘ ਜੁਲਕਾਂ, ਸ਼ੰਮੀ ਸਰਪੰਚ ਦੇਵੀਗੜ੍ਹ, ਗੁਰੀ ਜਲਾਲਾਬਾਦ, ਸੋਨੀ ਨਿਜਾਮਪੁਰ, ਜੱਸਾ ਖੇੜੀ, ਭੋਲਾ ਭੰਬੂਆਂ, ਸਤਪਾਲ ਸਰਪੰਚ ਰਾਮ ਨਗਰ ਚੂੰਨੀਵਾਲਾ, ਲਾਡੀ ਦੇਵੀਗੜ੍ਹ ਆਦ ਵੀ ਹਾਜ਼ਰ ਸਨ।