ਪੱਤਰ ਪ੍ਰਰੇਰਕ, ਪਟਿਆਲਾ : ਵੈਲਫੇਅਰ ਯੂਥ ਕਲੱਬ ਦੀਪ ਨਗਰ, ਪਾਵਰ ਹਾਊਸ ਯੂਥ ਕਲੱਬ ਸਬੰਧਤ ਨਹਿਰੂ ਯੂਵਾ ਕੇਂਦਰ ਵੱਲੋਂ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਨਸ਼ਾ ਮੁਕਤ ਭਾਰਤ ਕੰਪੇਨ ਤਹਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਟਿਵਾਣਾ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇਵੀਗੜ੍ਹ ਰੋਡ 'ਤੇ ਚਲਾਈ ਗਈ, ਜਿਸ ਵਿਚ ਬਤੌਰ ਮੁੱਖ ਮਹਿਮਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਟੇਟ ਯੂਥ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਕੰਪੇਨ ਅਤੇ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਨੇ ਸ਼ਿਰਕਤ ਕੀਤੀ। ਪ੍ਰਰੋਗਰਾਮ ਦੀ ਪ੍ਰਧਾਨਗੀ ਗਵਰਨਰ ਐਵਾਰਡੀ ਯੂਐਨਓ ਵਲੰਟੀਅਰ ਜਤਵਿੰਦਰ ਗਰੇਵਾਲ ਨੇਕ ੀਤੀ। ਵਿਸ਼ੇਸ਼ ਤੌਰ 'ਤੇ ਹਰਦੀਪ ਹੈਰੀ, ਜਤਿਨ ਸ਼ਰਮਾ, ਗੁਰੀ, ਗਗਨ, ਸਟੇਟ ਐਵਾਰਡੀ ਰੁਪਿੰਦਰ ਕੌਰ, ਨਵਜੋਤ ਸਿੰਘ ਦੀਪ ਨਗਰ ਪੰਜਾਬ ਪੁਲਿਸ ਵਲੰਟੀਅਰ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪਰਮਿੰਦਰ ਭਲਵਾਨ ਨੇ ਕਿਹਾ ਕਿ ਨਸ਼ਿਆਂ ਦੀ ਦਲ ਦਲ ਵਿਚ ਫਸ ਕੇ ਨੌਜਵਾਨ ਸਮਾਜਿਕ ਕੁਰੀਤੀਆਂ ਵਿਚ ਫਸ ਰਹੇ ਹਨ, ਜਿਵੇਂ ਕਿ ਬਲਾਤਕਾਰ, ਨਸ਼ਾ, ਡਕੈਤੀ, ਲੁੱਟ-ਖੋਹ, ਚੋਰੀ ਵਿਚ ਫਸ ਰਹੇ ਹਨ। ਉਨ੍ਹਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਮੁੱਖ ਧਾਰਾ ਵਿਚ ਆਉਣਾ ਚਾਹੀਦਾ ਹੈ, ਜਿਸ ਲਈ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸ਼ਨ, ਡਾਕਟਰ, ਪੰਜਾਬ ਸਰਕਾਰ ਉਨ੍ਹਾਂ ਦਾ ਇਲਾਜ ਮੁਫ਼ਤ ਕਰਵਾਉਣ ਲਈ ਤਿਆਰ ਹਨ।