ਪੱਤਰ ਪ੫ੇਰਕ, ਦੇਵੀਗੜ੍ਹ : ਜੱਜ ਮਾਡਰਨ ਸੀਨੀਅਰ ਸਕੈਂਡਰੀ ਸਕੂਲ ਦੇਵੀਗੜ੍ਹ ਵਿਖੇ ਸਲਾਨਾ ਦੋ ਰੋਜ਼ਾ ਐਥਲੈਟਿਕ ਮੀਟ ਆਰੰਭ ਕਰਵਾਈ ਗਈ। ਇਸ ਮੌਕੇ ਹਾਊਸ ਫਲੈਗ ਮਾਰਚ ਨਾਲ ਖੇਡ ਮੁਕਾਬਲਿਆਂ ਦਾ ਆਰੰਭ ਸਕੂਲ ਦੇ ਡਾਇਰੈਕਟਰ ਸੰਤੋਖ ਸਿੰਘ ਅਤੇ ਪਿ੫ੰਸੀਪਲ ਨਵਤੇਜ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੰੂ ਸੰਬੋਧਨ ਕਰਦਿਆਂ ਪਿ੫ੰਸੀਪਲ ਨਵਤੇਜ ਸਿੰਘ ਨੇ ਕਿਹਾ ਕਿ ਹਰ ਸਾਲ ਸਕੂਲ ਵੱਲੋਂ ਸਪੋਰਟਸ ਮੀਟ ਪ੫ਤੀਯੋਗਤਾ ਕਰਵਾਈ ਜਾਂਦੀ ਹੈ ਤਾਂ ਜੋ ਖਿਡਾਰੀ ਖੇਡਾਂ 'ਚ ਆਪਣੀ ਪ੫ਤੀਯੋਗਤਾ ਦਿਖਾ ਸਕਣ। ਇਸ ਦੌਰਾਨ ਬੈਡਮਿੰਟਨ, ਖੋ-ਖੋ, ਪਿੱਕ ਐਂਡ ਰਨ, ਕਬੱਡੀ, ਪਜਲਜ਼ ਗੇਮਸ, ਹਰਡਲ ਦੌੜ ਅਤੇ ਦਸਤਾਰ ਬੰਦੀ ਆਦਿ ਮੁਕਾਬਲੇ ਹਾਊਸ ਵਾਈਜ਼ ਸ਼ੁਰੂ ਕਰਵਾਏ ਗਏ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।