ਹਰਿੰਦਰ ਸ਼ਾਰਦਾ, ਪਟਿਆਲਾ

ਲੰਘੇ ਦਿਨ ਭਾਸ਼ਾ ਵਿਭਾਗ ਪਟਿਆਲਾ ਵਿਖੇ ਹਿੰਦੀ ਦਿਵਸ ਮੌਕੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਸਾਹਿਤਕਾਰਾਂ ਵਿਚ ਹੋਈ ਖਹਿਬੜਬਾਜ਼ੀ ਦਾ ਮਾਮਲਾ ਸੁਲਝ ਗਿਆ ਹੈ। ਇਸ ਸਬੰਧੀ ਮੇਜ਼ਬਾਨ ਸਾਹਿਤਕਾਰ ਹੁਕਮ ਚੰਦ ਤੇ ਵਿਰੋਧ ਕਰਨ ਵਾਲੇ ਸਾਹਿਤਕਾਰ ਸਰਦਾਰ ਪੰਛੀ ਨੇ ਘਟਨਾ ਸਬੰਧੀ ਅਫ਼ਸੋਸ ਪ੍ਰਗਟਾਇਆ ਹੈ। ਉਨ੍ਹਾਂ ਲਿਖਤੀ ਪੱਤਰਾਂ ਰਾਹੀਂ ਸਪੱਸ਼ਟ ਕੀਤਾ ਹੈ ਕਿ ਜੇ ਇਸ ਘਟਨਾ ਦੇ ਚੱਲਦਿਆਂ ਸਾਹਿਤਕਾਰਾਂ ਤੇ ਸਾਹਿਤ ਪ੍ਰਰੇਮੀਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਤਾਂ ਇਸ ਲਈ ਮੁਆਫ਼ੀ ਚਾਹੁੰਦੇ ਹਨ।

ਪ੍ਰਰੋ. ਹੁਕਮ ਚੰਦ ਨੇ ਲਿਖ਼ਤ ਪੱਤਰ ਵਿਚ ਦੱਸਿਆ ਕਿ ਹਿੰਦੀ ਦਿਵਸ ਤੇ ਸਮਾਗਮ ਉਨ੍ਹਾਂ ਦੀ ਮੇਜ਼ਬਾਨੀ ਹੇਠ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਅਕਾਦਮਕ ਖੇਤਰ ਵਿਚ ਉਸ ਦੀ ਪਹੁੰਚ ਬਾਰੇ ਸਾਰੇ ਸਹਿਯੋੋਗੀ ਸਾਹਿਤਕਾਰ ਜਾਣਦੇ ਹਨ ਤੇ ਜਿਸ ਦੀ ਸੂਚੀ ਬਹੁਤ ਲੰਬੀ ਹੈ। ਉਹ ਹਿੰਦੀ ਸਾਹਿਤ ਰਾਹੀਂ ਹੀ ਪੰਜਾਬੀ ਭਾਸ਼ਾ ਦੀ ਸੇਵਾ ਕਰਦੇ ਰਹੇ ਹਨ। ਇਸ ਦਾ ਪ੍ਰਗਟਾਵਾ ਭਾਸ਼ਾ ਵਿਭਾਗ ਤੇ ਵਰਲਡ ਪੰਜਾਬੀ ਸੈਂਟਰ ਦੇ ਪਲੇਟਫ਼ਾਰਮ ਤੋਂ ਹੁੰਦਾ ਹੈ ਤੇ ਉਹ ਸੁਪਨੇ ਵਿਚ ਵੀ ਪੰਜਾਬੀ ਬੋਲੀ ਦੇ ਵਿਰੁੱਧ ਨਹੀਂ ਸੋਚ ਸਕਦੇ ਸਨ। ਉਹ ਹਿੰਦੀ ਵਿਚ ਜੋ ਮੈਗਜ਼ੀਨ ਕੱਢ ਰਹੇ ਹਨ ਉੁਸ ਵਿਚ ਪੰਜਾਬੀ ਤੇ ਬਾਣੀ ਨਾਲ ਜੁੜੇ ਹੋਏ ਮਸਲਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਹਾਲਤ ਵਿਚ ਉਨ੍ਹਾਂ ਦੀ ਮੇਜ਼ਬਾਨੀ ਹੇਠ ਕੀਤੇ ਸਮਾਗਮ ਵਿਚ ਕਿਸੇ ਵੀ ਟਿੱਪਣੀ ਨਾਲ ਮਨਾਂ ਨੂੰ ਠੇਸ ਪਹੁੰਚੀ ਤਾਂ ਉਹ ਉਸ ਲਈ ਮੁਆਫ਼ੀ ਮੰਗਦੇ ਹਨ।

ਇਸੇ ਤਰ੍ਹਾਂ ਦੂਸਰੇ ਪਾਸੇ ਸਾਹਿਤਕਾਰ ਸਰਦਾਰ ਪੰਛੀ ਨੇ ਕਿਹਾ ਕਿ ਸਮਾਗਮ ਦੌਰਾਨ ਉਨ੍ਹਾਂ ਵੱਲੋਂ ਬੋਲੇ ਸ਼ਬਦਾਂ ਨੂੰ ਸੁਣ ਕੇ ਜੇ ਪੰਜਾਬੀ ਲਿਖਾਰੀਆਂ ਤੇ ਦੋਸਤਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਅਫ਼ਸੋਸ ਪ੍ਰਗਟਾਉਂਦੇ ਹਨ। ਉਨ੍ਹਾਂ ਕਿਹਾ ਉਹ ਹਿੰਦੀ ਸਾਹਿਤ ਵੱਲ ਤੁਰਨ ਤੋਂ ਪਹਿਲਾਂ ਪੰਜਾਬੀ ਲਿਖਾਰੀ ਹੀ ਸਨ। ਜਨਮ ਲੈਣ ਤੋਂ ਲੈ ਕੇ ਹੁਣ ਤਕ ਉਨ੍ਹਾਂ ਦੀ ਪਛਾਣ ਪੰਜਾਬੀ ਬੋਲੀ ਨੇ ਬਣਾਈ ਹੈ। ਬੀਤੇ ਦਿਨ ਹੋਏ ਪ੍ਰਰੋਗਰਾਮ ਵਿਚ ਉਨ੍ਹਾਂ ਵਲੋਂ ਬੋਲੇ ਗਏ ਸ਼ਬਦਾਂ ਨਾਲ ਜੇਕਰ ਕਿਸੇ ਦੇ ਮਨ ਨੂੰ ਠੇੇਸ ਪੁੱਜੀ ਹੈ ਤਾਂ ਉਹ ਇਸ ਲਈ ਸਭ ਸੱਜਣਾਂ ਤੋਂ ਖਿਮਾ ਜਾਚਕ ਹਨ।