ਪੱਤਰ ਪ੍ਰਰੇਰਕ, ਪਟਿਆਲਾ : ਅੱਜ ਬਲਾਕ ਪਟਿਆਲਾ-3 ਦੇ ਸਰਕਾਰੀ ਐਲੀਮੈਂਟਰੀ ਸਕੂਲ ਰਣਬੀਰਪੁਰਾ ਵਿਖੇ ਸਾਲਾਨਾ ਪ੍ਰਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸੀਡੀਪੀਓ ਸੁਪ੍ਰਰੀਤ ਕੌਰ ਅਤੇ ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰ ਹਰਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੀਡੀਪੀਓ ਸੁਪ੍ਰਰੀਤ ਕੌਰ ਨੇ ਕਿਹਾ ਕਿ ਜਦ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਤੋਂ ਅੱਗੇ ਚੱਲ ਰਹੀਆਂ ਹਨ ਤਾਂ ਸਾਨੂੰ ਵੀ ਉਹਨਾਂ ਨੂੰ ਮੁੰਡਿਆਂ ਦੇ ਬਰਾਬਰ ਸਤਿਕਾਰ ਦੇ ਕੇ ਉਹਨਾਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ। ਸਕੂਲ ਮੁਖੀ ਮੰਜੂ ਸ਼ਰਮਾ, ਸਮੂਹ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਮੈਡਮ ਸੁਪ੍ਰਰੀਤ ਕੌਰ, ਹਰਜੀਤ ਕੌਰ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ ਗਿਆ।