ਜਗਨਾਰ ਸਿੰਘ ਦੁਲੱਦੀ, ਨਾਭਾ

ਰਿਆਸਤੀ ਸ਼ਹਿਰ ਨਾਭਾ ਅਤੇ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਤੇ ਅਵਾਰਾ ਪਸ਼ੂਆਂ ਦੇ ਝੁੰਡ ਘੁੁੰਮਦੇ ਆਮ ਵੇਖੇ ਜਾ ਸਕਦੇ ਹਨ, ਜਿੰਨ੍ਹਾਂ ਕਾਰਨ ਕਈ ਵਾਰ ਹਾਸਦੇ ਵੀ ਵਾਪਰ ਚੁੱਕੇ ਹਨ, ਜਿਸ ਵਿਚ ਰਾਹਗੀਰਾਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣਾ ਪਿਆ, ਦੇ ਬਾਵਜੂਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਇਹ ਸਭ ਕੁੱਝ ਵੇਖ ਰਿਹਾ। ਇਸ ਸਬੰਧੀ ਗੱਲ ਕਰਦਿਆਂ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਪਾਰਟੀ ਵਲੋਂ ਲੰਮਾ ਸਮਾਂ ਤਹਿਸੀਲ ਕੰਪਲੈਕਸ ਨਾਭਾ ਦੇ ਬਾਹਰ ਧਰਨਾ ਵੀ ਲਗਾਇਆ ਗਿਆ ਸੀ, ਜੋ ਕਿ ਪ੍ਰਸ਼ਾਸਨ ਦੇ ਇਹ ਵਿਸ਼ਵਾਸ ਮਿਲਣ ਤੇ ਚੁੱਕਿਆ ਗਿਆ ਸੀ ਕਿ ਅਵਾਰਾ ਪਸੂਆਂ ਨੂੰ ਫੜ ਕੇ ਗਊਸਾਲਾ ਜਾਂ ਹੋਰ ਥਾਵਾਂ ਤੇ ਛੱਡਿਆ ਜਾਵੇਗਾ, ਇਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਅਵਾਰਾ ਪਸੂਆਂ ਦੀ ਸਮੱਸਿਆ ਜਿਊਂ ਦੀ ਤਿਊਂ ਹੈ। ਪਿੰਡ ਦੁਲੱਦੀ ਦੇ ਸਾ. ਸਰਪੰਚ ਗੁਰਚਰਨ ਸਿੰਘ ਦੁਲੱਦੀ ਅਤੇ ਸੈਲਰ ਵਪਾਰੀ ਗੋਰਵ ਪੁਰੀ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰ ਵੱਲੋਂ ਗਊ ਸੈਸ ਦੇ ਨਾਮ ਤੇ ਟੈਕਸ ਇਕੱਠਾ ਕੀਤਾ ਜਾਂਦਾ, ਉਥੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ, ਇੱਥੋਂ ਤੱਕ ਕਿ ਪੰਜਾਬ ਸਰਕਾਰ ਵਲੋਂ ਇਕ ਬੋਰਡ ਦਾ ਗਠਨ ਕੀਤਾ ਗਿਆ ਸੀ, ਪ੍ਰੰਤੂ ਬੋਰਡ ਨੇ ਵੀ ਅੱਜ ਤੱਕ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਰਾਤ ਸਮੇਂ ਪਸੂਆਂ ਦੇ ਝੁੰਡ ਸੜਕਾਂ ਦੇ ਵਿਚਕਾਰ ਬੈਠਦੇ ਹਨ ਜੋ ਕਿ ਸਾਹਮਣੇ ਤੋਂ ਲਾਇਟਾਂ ਪੈਣ ਕਾਰਨ ਨਜਰ ਨਹੀਂ ਆਉਂਦੇ ਅਤੇ ਵੱਡੇ ਹਾਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਜਿੱਥੇ ਇਨਸਾਨੀ ਜਿੰਦਗੀਆਂ ਜਾ ਸਕਦੀਆਂ ਹਨ ਉਥੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ। ਜਦੋਂ ਸੜਕਾਂ ਤੇ ਘੁੰਮ ਰਹੇ ਅਵਾਰਾ ਪਸੂਆਂ ਸਬੰਧੀ ਗਊਸ਼ਾਲਾ ਦੇ ਪ੍ਰਧਾਨ ਅਮਨ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਭਾ ਗਊਸਾਲਾ ਵਿਚ 2150 ਦੇ ਕਰੀਬ ਗਊਆਂ ਹਨ ਅਤੇ ਪ੍ਰਸ਼ਾਸਨ ਦੇ ਕਹਿਣ ਤੇ ਹੀ ਪਿਛਲੇ ਸਮੇਂ ਦੌਰਾਨ ਉਨ੍ਹਾਂ ਵਲੋਂ 490 ਦੇ ਕਰੀਬ ਅਵਾਰਾ ਪਸੂਆਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਫੜ ਕੇ ਗਊਸ਼ਾਲਾ ਲਿਆਂਦਾ ਗਿਆ ਸੀ, ਜਿਸ ਕਰਕੇ ਗਊਸ਼ਾਲਾ ਵਲੋਂ ਬਣਾਏ ਗਏ ਸ਼ੈਲਰ ਫੁੱਲ ਹੋ ਚੁੱਕੇ ਹਨ, ਉਨ੍ਹਾਂ ਕੋਲ ਹੁਣ ਹੋਰ ਪਸੂ ਰੱਖਣ ਲਈ ਥਾਂ ਨਹੀਂ। ਪ੍ਰਧਾਨ ਗੁਪਤਾ ਨੇ ਕਿਹਾ ਕਿ ਜਿਥੇ ਨਗਰ ਕੌਂਸਲ ਵਲੋਂ ਨਾਭਾ ਗਊਸ਼ਾਲਾ ਨੂੰ 1 ਲੱਖ ਰੁਪਏ ਦਿੱਤਾ ਜਾਂਦਾ, ਉਥੇ ਨਾਲ ਹੀ ਕਈ ਸਮਾਜ ਸੇਵੀ ਜਥੇਬੰਦੀਆਂ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ, ਜਿਸ ਸਕਦਾ ਉਨ੍ਹਾਂ ਵੱਲੋਂ ਇਹਨਾਂ ਪਸੂਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ । ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਸੂਬਾ ਸਰਕਾਰ ਜਾਂ ਪ੍ਰਸਾਸਨ ਲੋਕਾਂ ਨੂੰ ਸੜਕਾਂ ਤੇਂ ਘੁੰਮ ਰਹੇ ਇਹਨਾ ਅਵਾਰਾ ਪਸੂਆਂ ਦੀ ਸਮੱਸਿਆ ਤੋਂ ਕਦੋ ਛੁਟਕਾਰਾ ਦਿਵਾਉਂਦਾ ਹੈ ਤਾਂ ਲੋਕ ਇਸੇ ਤਰ੍ਹਾਂ ਇਹਨਾਂ ਅਵਾਰਾ ਪਸੂਆਂ ਕਾਰਨ ਵਾਪਰ ਵਾਲੇ ਹਾਦਸਿਆਂ ਵਿੱਚ ਆਪਣੀਆਂ ਜਿੰਦਗੀਆਂ ਖਤਮ ਕਰਦੇ ਰਹਿਣਗੇ।