ਪੱਤਰ ਪੇ੍ਰਕ, ਨਾਭਾ

ਭਵਾਨੀਗੜ੍ਹ ਰੋਡ ਸਥਿਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਦਫਤਰ ਵਿਚ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਦੀ ਖ਼ਾਸ ਇਕੱਤਰਤਾ ਹੋਈ, ਜਿਸ ਵਿਚ ਨਵੀਆਂ ਵੋਟਾਂ ਬਣਾਉਣ ਸਬੰਧੀ ਅਤੇ ਦਿੱਲੀ ਕੂਚ ਕਰਨ ਬਾਰੇ ਰਣਨੀਤੀ ਉਲੀਕੀ ਗਈ।

ਇਕੱਤਰਤਾ ਵਿਚ ਬੋਲਦਿਆਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ 26-27 ਨਵੰਬਰ ਨੂੰ ਦਿੱਲੀ ਵਿਚ ਹੋਣ ਜਾ ਰਹੀ ਕਿਸਾਨ ਰੋਸ ਰੈਲੀ ਵਿੱਚ ਵਰਕਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਮੂਹ ਅਕਾਲੀ ਵਰਕਰ ਤੇ ਅਹੁਦੇਦਾਰ ਕਿਸਾਨ ਰੋਸ ਰੈਲੀ ਨੂੰ ਸਫਲ ਬਣਾਉਣ ਲਈ ਜਾਣਗੇ ਤਾਂ ਜੋ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਕਾਨੂੰਨ ਰੱਦ ਹੋ ਸਕਣ, ਜਿਸ ਨੂੰ ਲੈ ਕੇ ਅਕਾਲੀ ਵਰਕਰਾਂ ਸਮੇਤ ਨੌਜਵਾਨਾਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਇਕੱਤਰਤਾ ਵਿਚ ਨੌਜਵਾਨ ਵੱਡੀ ਗਿਣਤੀ ਵਿਚ ਪਹੁੰਚੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਕੋਟ, ਸ਼ਹਿਰੀ ਪ੍ਰਧਾਨ ਰਾਜੇਸ਼ ਬਾਂਸਲ ਬੱਬੂ, ਸਾਬਕਾ ਚੇਅਰਮੈਨ ਧਰਮ ਸਿੰਘ ਧਾਰੌਕੀ, ਜਥੇਦਾਰ ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਜਥੇਦਾਰ ਬਲਤੇਜ ਸਿੰਘ ਖੋਖ, ਬਲਦੇਵ ਸਿੰਘ ਗੁਰਦਿੱਤਪੁਰਾ ਸਾਬਕਾ ਚੇਅਰਮੈਨ, ਸਰਬਜੀਤ ਸਿੰਘ ਹੈਪੀ, ਸੁਖਵਿੰਦਰ ਸਿੰਘ ਗੁਦਾਈਆ ਆਦਿ ਹਾਜ਼ਰ ਸਨ।