ਪੱਤਰ ਪ੍ਰਰੇਰਕ, ਸਮਾਣਾ : ਕੁਝ ਦਿਨ ਪਹਿਲਾ ਸੂਬੇ ਵਿਚ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਸੈਂਕੜੇ ਤੋ ਵੱਧ ਮੌਤਾਂ ਤੋਂ ਭੜਕੇ ਸ੍ਰੋਮਣੀ ਅਕਲੀਦਲ ਵਲੋਂ ਉਲੀਕੇ ਪ੍ਰਰੋਗਰਾਮ ਤਹਿਤ ਵੀਰਵਾਰ ਨੂੰ ਅਕਾਲੀ ਦਲ ਸਮਾਣਾ ਵਲੋਂ ਤਹਿਸੀਲ ਕੰਪਲੈਕਸ ਮੂਹਰੇ ਧਰਨਾ ਲੱਗਾ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਕੁਲਦੀਪ ਸਿੰਘ ਨੱਸੂਪੁਰ, ਸੁਭਾਸ਼ ਪੰਜਰਥ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ ਜਦੋਂ ਕਿ ਸ਼ਰਾਬ ਮਾਫੀਆ ਦੇ ਅਸਲ ਦੋਸ਼ੀਆਂ ਦੇ ਚਿਹਰੇ ਜਨਤਕ ਤੌਰ ਤੇ ਲੋਕਾਂ ਸਾਹਮਣੇ ਲਿਆਉਣੇ ਚਾਹੀਦੇ ਹਨ। ਉਨ੍ਹਾਂ ਨਕਲੀ ਸ਼ਰਾਬ ਮਾਮਲੇ ਵਿਚ ਮਿ੍ਤਕਾਂ ਦੇ ਵਾਰਸਾਂ ਨੂੰ ਮੁਆਵਜਾ ਦੇਣ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਗੋਪਾਲ ਸ਼ਰਮਾ, ਸੁਰਜੀਤ ਰਾਮ ਪੱਪੀ, ਜਗਤਾਰ ਸੰਧੂ, ਸੇਵਕ ਲਾਲ, ਰਾਜ ਕੁਮਾਰ ਰਾਜੂ, ਅਜੀਤ ਰਾਹੀ, ਸੁਖਵਿੰਦਰ ਸਿੰਘ, ਰਾਜੇਸ਼ ਕਾਲਾ, ਮਨਜੀਤ ਸਿੰਘ, ਹਰੀਸ਼ ਸਹਿਗਲ, ਪਿੰ੍ਸ ਗੁਲਾਟੀ, ਤੇਜਿੰਦਰ ਸ਼ਾਹੀ, ਰਾਜੂ ਬਾਜਵਾ ਤੋਂ ਇਲਾਵਾ ਸਮੂਹ ਮੈਂਬਰ ਐਸਸੀ ਵਿੰਗ ਵੀ ਮੌਜੂਦ ਸਨ।